ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੇਜ਼ ਰਫ਼ਤਾਰ ਕਾਰ ਦੀ ਫੇਟ ਵੱਜਣ ਕਾਰਨ ਬੱਚਾ ਜ਼ਖ਼ਮੀ

07:11 AM Sep 08, 2024 IST
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸਰਸਵਤੀ ਵਿਹਾਰ ਦੇ ਵਸਨੀਕ। -ਫੋਟੋ: ਰੂਬਲ

ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 7 ਸਤੰਬਰ
ਸਥਾਨਕ ਸਰਸਵਤੀ ਵਿਹਾਰ ਵਿੱਚ ਅੱਜ ਇਕ ਕਾਰ ਸਵਾਰ ਕਥਿਤ ਪ੍ਰੇਮੀ ਜੋੜੇ ਨੇ ਦੋ ਸਾਲਾਂ ਦੇ ਮਾਸੂਮ ਬੱਚੇ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਹਾਦਸੇ ’ਚ ਜ਼ੋਰਾਵਰ ਸਿੰਘ ਨਾਂ ਦਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਬੱਚੇ ਦੇ ਸਿਰ ਵਿੱਚ ਟਾਂਕੇ ਲੱਗੇ ਹਨ।

Advertisement

ਜ਼ਖ਼ਮੀ ਬੱਚਾ ਜ਼ੋਰਾਵਰ ਸਿੰਘ। -ਫੋਟੋ: ਰੂਬਲ

ਜ਼ੋਰਾਵਰ ਸਿੰਘ ਦੀ ਮਾਤਾ ਗੁਰਦੀਪ ਕੌਰ ਤੇ ਨਿਊ ਸਰਸਵਤੀ ਵਿਹਾਰ ਕਲੋਨੀ ਦੇ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਵਿੱਚ ਜਨਤਕ ਪਾਰਕ ’ਚ ਸਾਰਾ ਦਿਨ ਮੁੰਡੇ ਕੁੜੀਆਂ ਸ਼ੱਕੀ ਹਾਲਤ ’ਚ ਘੁੰਮਦੇ ਰਹਿੰਦੇ ਹਨ। ਪਾਰਕ ਦੇ ਬਾਹਰ ਅਤੇ ਕਲੋਨੀ ਦੀਆਂ ਸੜਕਾਂ ’ਤੇ ਵੀ ਕਾਰਾਂ ਵਿੱਚ ਕਥਿਤ ਅਸ਼ਲੀਲ ਹਰਕਤਾਂ ਕਰਦੇ ਰਹਿੰਦੇ ਹਨ, ਜਿਸ ਸਬੰਧੀ ਕਈ ਵਾਰ ਪੁਲੀਸ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਮੁੰਡੇ ਕੁੜੀਆਂ ਗਲੀਆਂ ’ਚ ਮੋਟਰਸਾਈਕਲ ਤੇ ਕਾਰਾਂ ਵੀ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹਨ।
ਗੁਰਦੀਪ ਕੌਰ ਨੇ ਕਿਹਾ ਕਿ ਅੱਜ ਵੀ ਸਕੂਲ ਦੀ ਵਰਦੀ ਵਿੱਚ ਲੜਕਾ ਤੇ ਲੜਕੀ ਕਾਰ ਵਿੱਚ ਕਥਿਤ ਗਲਤ ਹਰਕਤਾਂ ਕਰ ਰਹੇ ਸਨ। ਕਾਲੋਨੀ ਵਾਸੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਨੇ ਕਾਰ ਭਜਾ ਲਈ। ਇਸ ਦੌਰਾਨ ਉਸ ਦਾ ਬੇਟਾ ਵੀ ਉਨ੍ਹਾਂ ਦੇ ਨਾਲ ਸੀ ਜੋ ਕਿ ਕਾਰ ਦੀ ਟੱਕਰ ਵੱਜਣ ਕਾਰਨ ਜ਼ਖਮੀ ਹੋ ਗਿਆ। ਉਨ੍ਹਾਂ ਨੇ ਮਾਮਲੇ ਦੀ ਸੂੁਚਨਾ ਪੁਲੀਸ ਨੂੰ ਦੇ ਦਿੱਤੀ ਹੈ।
ਦੂਜੇ ਪਾਸੇ ਮਾਮਲੇ ਸਬੰਧੀ ਗੱਲ ਕਰਨ ’ਤੇ ਥਾਣਾ ਮੁਖੀ ਇੰਸਪੈਕਟਰ ਮਨਦੀਪ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰਨ ਲਈ ਕਲੋਨੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਨੇ ਕਲੋਨੀ ਵਿੱਚ ਘੁੰਮਦੇ ਮੁੰਡੇ-ਕੁੜੀਆਂ ਦੀਆਂ ਕਥਿਤ ਗਲਤ ਹਰਕਤਾਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਵੀ ਦਿੱਤਾ।

Advertisement
Advertisement