ਚੀਨੀ ਡੋਰ ਦੀ ਲਪੇਟ ’ਚ ਆਉਣ ਕਾਰਨ ਬੱਚਾ ਜ਼ਖ਼ਮੀ
05:15 AM Jan 30, 2025 IST
Advertisement
ਪੱਤਰ ਪ੍ਰੇਰਕ
ਪੰਚਕੂਲਾ, 29 ਜਨਵਰੀ
ਪਾਬੰਦੀਸ਼ੁਦਾ ਚੀਨੀ ਡੋਰ ਦੀ ਲਪੇਟ ’ਚ ਆਉਣ ਕਾਰਨ ਇੱਕ ਛੇ ਸਾਲਾ ਬੱਚਾ ਜ਼ਖ਼ਮੀ ਹੋ ਗਿਆ। ਖਟੀਕ ਮੁਹੱਲਾ ਦੇ ਰਹਿਣ ਵਾਲੇ ਸੂਰਜ ਨੇ ਦੱਸਿਆ ਕਿ ਉਸ ਦਾ ਛੇ ਸਾਲਾ ਪੁੱਤਰ ਆਰਵ ਟਿਊਸ਼ਨ ਤੋਂ ਘਰ ਆ ਰਿਹਾ ਸੀ। ਇਸ ਦੌਰਾਨ ਲਲਾਰੀ ਦੀ ਦੁਕਾਨ ਨੇੜੇ ਉਹ ਚੀਨੀ ਡੋਰ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਸ ਦੀ ਗਰਦਨ ’ਤੇ ਕੱਟ ਲੱਗ ਗਿਆ। ਉਸ ਨੂੰ ਤੁਰੰਤ ਕਾਲਕਾ ਹਸਪਤਾਲ ਲਿਜਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਬੱਚੇ ਨੂੰ ਇਲਾਜ ਲਈ ਸੈਕਟਰ-6 ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਸੂਰਜ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਗਰਦਨ ’ਤੇ ਦੋ ਟਾਂਕੇ ਲੱਗੇ ਹਨ। ਲੋਕਾਂ ਨੇ ਮੰਗ ਕੀਤੀ ਕਿ ਚੀਨੀ ਡੋਰਾਂ ਰੱਖਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
Advertisement
Advertisement
Advertisement