ਘਰ ਦਾ ਇੱਕ ਹਿੱਸਾ ਡਿੱਗਣ ਕਾਰਨ ਬੱਚੇ ਦੀ ਮੌਤ, ਇੱਕ ਜ਼ਖਮੀ
11:31 AM Jun 09, 2025 IST
Advertisement
ਨਵੀਂ ਦਿੱਲੀ, 9 ਜੂਨ
ਪੱਛਮੀ ਦਿੱਲੀ ਦੇ ਨਾਂਗਲੋਈ ਖੇਤਰ ਵਿੱਚ ਘਰ ਦਾ ਇੱਕ ਹਿੱਸਾ ਡਿੱਗਣ ਕਾਰਨ ਇੱਕ ਅੱਠ ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦੋਂ ਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ। ਫਾਇਰ ਸਰਵਿਸ ਅਧਿਕਾਰੀਆਂ ਦੇ ਅਨੁਸਾਰ ਉਨ੍ਹਾਂ ਨੂੰ ਸਵੇਰੇ 7:12 ਵਜੇ ਨਾਂਗਲੋਈ ਦੇ ਕਮਰੂਦੀਨ ਨਗਰ ਵਿੱਚ ਇੱਕ ਸਕੂਲ ਦੇ ਨੇੜੇ ਇੱਕ ਘਰ ਡਿੱਗਣ ਬਾਰੇ ਸੂਚਨਾ ਮਿਲੀ। ਜਿਸ ਉਪਰੰਤ ਚਾਰ ਫਾਇਰ ਟੈਂਡਰ ਤੁਰੰਤ ਮੌਕੇ ’ਤੇ ਭੇਜੇ ਗਏ।
ਫਾਇਰ ਸਰਵਿਸ ਨੇ ਕਿਹਾ ਕਿ ਘਰ ਦੀ ਪਹਿਲੀ ਮੰਜ਼ਿਲ ਦੀ ਬਾਲਕੋਨੀ ਅਤੇ ਜ਼ਮੀਨੀ ਮੰਜ਼ਿਲ ਦੀ ਛੱਤ ਡਿੱਗ ਗਈ ਜਿਸ ਕਾਰਨ ਦੋ ਵਿਅਕਤੀ ਮਲਬੇ ਵਿੱਚ ਫਸ ਗਏ ਸਨ। ਉਨ੍ਹਾਂ ਵਿੱਚੋਂ ਇੱਕ ਜਿਸਦੀ ਪਛਾਣ ਸਾਬੀਰ (45) ਵਜੋਂ ਹੋਈ ਹੈ, ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸਨੂੰ ਮੌਕੇ ’ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਪਰ ਵੰਸ਼ ਨਾਮ ਦੇ ਲੜਕੇ ਨੂੰ ਗੰਭੀਰ ਜ਼ਖਮੀ ਹੋਣ ’ਤੇ ਸੰਜੇ ਗਾਂਧੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੋਰ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement