ਸੱਪ ਦੇ ਡੱਸਣ ਕਾਰਨ ਬੱਚੇ ਦੀ ਮੌਤ
ਟ੍ਰਬਿਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਜੁਲਾਈ
ਲਾਡੋਵਾਲ ਦੇ ਨੇੜੇ ਪਿੰਡ ਬੱਗਾ ਕਲਾਂ ’ਚ ਖੇਤਾਂ ’ਚ ਬਣੀ ਝੁੱਗੀ ’ਚ ਭਰਾ ਭੈਣਾਂ ਨਾਲ ਸੁੱਤੇ ਪਏ 13 ਸਾਲ ਦੇ ਬੱਚੇ ਨੂੰ ਸੱਪ ਦੇ ਡੰਗ ਮਾਰ ਦਿੱਤਾ। ਜਿਸ ਨਾਲ ਉਹ ਚੀਕਿਆ ਤਾਂ ਪਰਿਵਾਰ ਵਾਲਿਆਂ ਨੇ ਦੇਖਿਆ। ਉਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੀ ਪਛਾਣ ਪਿੰਡ ਬੱਗਾ ਕਲਾਂ ਦੇ ਰਹਿਣ ਵਾਲੇ ਪ੍ਰਿੰਸ (13) ਦੇ ਰੂਪ ’ਚ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਲਾਡੋਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਕਬਜ਼ੇ ’ਚ ਲੈ ਕੇ ਪੋਸਰਮਾਰਟਮ ਲਈ ਭੇਜ ਦਿੱਤੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਿੰਸ ਦੇ ਪਿਤਾ ਧੀਰਜ ਨੇ ਦੱਸਿਆ ਕਿ ਉਹ ਖੇਤਾਂ ’ਚ ਹੀ ਮਜ਼ਦੂਰੀ ਕਰਦਾ ਹੈ ਤੇ ਪਰਿਵਾਰ ਦੇ ਨਾਲ ਇੱਕ ਝੁੱਗੀ ਬਣਾ ਕੇ ਰਹਿੰਦਾ ਹੈ। ਉਸ ਦੇ ਤਿੰਨ ਲੜਕੇ ਅਤੇ ਇੱਕ ਲੜਕੀ ਹੈ, ਜਨਿ੍ਹਾਂ ’ਚੋਂ ਪ੍ਰਿੰਸ ਸਭ ਤੋਂ ਛੋਟਾ ਹੈ। ਉਹ ਇਲਾਕੇ ਦੇ ਹੀ ਸਰਕਾਰੀ ਸਕੂਲ ’ਚ 8ਵੀਂ ਜਮਾਤ ਦਾ ਵਿਦਿਆਰਥੀ ਸੀ।
ਵੀਰਵਾਰ ਦੀ ਦੇਰ ਰਾਤ ਨੂੰ ਉਨ੍ਹਾਂ ਦਾ ਪਰਿਵਾਰ ਉਸੇ ਝੁੱਗੀ ’ਚ ਸੁੱਤਾ ਪਿਆ ਸੀ। ਉਸ ਸਮੇਂ ਚਾਰੇ ਬੱਚੇ ਇੱਕ ਬੈਡ ’ਤੇ ਸੁੱਤੇ ਪਏ ਸਨ ਅਤੇ ਧੀਰਜ ਤੇ ਉਸ ਦੀ ਪਤਨੀ ਵੱਖਰੇ ਬੈੱਡ ’ਤੇ ਸੁੱਤੇ ਪਏ ਸਨ। ਦੇਰ ਰਾਤ ਕਰੀਬ 2 ਵਜੇ ਪ੍ਰਿੰਸ ਨੇ ਚੀਕਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੇ ਚੁੱਕ ਕੇ ਦੇਖਿਆ ਤਾਂ ਪ੍ਰਿੰਸ ਦੀ ਗਰਦਨ ਦੇ ਨੇੜੇ ਸੱਪ ਦੇ ਡੰਗਣ ਦਾ ਨਿਸ਼ਾਨ ਸੀ। ਜਿਸਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਪੁੱਜੇ, ਪਰ ਉਦੋਂ ਤੱਕ ਉਸਦੀ ਮੌਤ ਹੋ ਗਈ ਸੀ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।