ਘਰ ਦੀ ਛੱਤ ਡਿੱਗਣ ਕਾਰਨ ਬੱਚੇ ਦੀ ਮੌਤ; ਦੋ ਜ਼ਖ਼ਮੀ
07:31 AM Aug 02, 2024 IST
ਪੱਤਰ ਪ੍ਰੇਰਕ
ਚੇਤਨਪੁਰ, 1 ਅਗਸਤ
ਬਾਰਿਸ਼ ਹੋਣ ਕਾਰਨ ਅੱਜ ਸਵੇਰੇ ਪਿੰਡ ਖੈਰਾਂਬਾਦ ਵਿਖੇ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਮਲਬੇ ਹੇਠ ਦੱਬਣ ਕਾਰਨ ਪੰਜ ਸਾਲਾ ਬੱਚੇ ਗੁਰਫਤਿਹ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ ਦੋ ਜਣੇ ਗੰੰਭੀਰ ਜ਼ਖ਼ਮੀ ਹੋ ਗਏ। ਇਸ ਸਬੰਧੀ ਪਿੰਡ ਦੇ ਸਮਾਜ ਸੇਵਕ ਨੌਜਵਾਨ ਸਰਬਜੀਤ ਸਿੰਘ ਖੈਰਾਂਬਾਦ ਨੇ ਦੱਸਿਆ ਕਿ ਅੱਜ ਸਵੇਰੇ ਭਾਰੀ ਬਾਰਿਸ਼ ਹੋਣ ਕਾਰਨ ਪਿੰਡ ਦੇ ਵਸਨੀਕ ਲਵਪ੍ਰੀਤ ਸਿੰਘ ਦੇ ਇਕੋ-ਇਕ ਕੱਚੇ ਕਮਰੇ ਦੀ ਛੱਤ ਡਿੱਗ ਗਈ। ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਲਵਪ੍ਰੀਤ ਸਿੰਘ ਦੇ ਦੋ ਬੱਚੇ ਤੇ ਉਸ ਦਾ ਛੋਟਾ ਭਰਾ ਹਰਪ੍ਰਤਾਪ ਸਿੰਘ ਮਲਬੇ ਹੇਠ ਦੱਬ ਗਏ। ਆਂਢ-ਗੁਆਂਢ ਤੇ ਪਿੰਡ ਵਾਸੀਆਂ ਨੇ ਮਿਲ ਕੇ ਉਨ੍ਹਾਂ ਨੂੰ ਮਲਬੇ ਹੇਠੋਂ ਕੱਢਿਆ। ਇਸ ਮੌਕੇ ਗੁਰਫਤਿਹ ਸਿੰਘ ਦੀ ਮੌਤ ਹੋ ਗਈ ਜਦੋਂਕਿ ਬੱਚੀ ਤੇ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।
Advertisement
Advertisement