ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਅਰਬੈਗ ਦੇ ਝਟਕੇ ਕਾਰਨ ਬੱਚੇ ਦੀ ਮੌਤ

11:13 AM Dec 25, 2024 IST
ਸੰਕੇਤਕ ਤਸਵੀਰ

ਮੁੰਬਈ, 25 ਦਸੰਬਰ

Advertisement

ਮਹਾਰਾਸ਼ਟਰ ਦੇ ਵਾਸ਼ੀ ਖੇਤਰ ਵਿੱਚ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਇੱਕ ਕਾਰ ਦੀ ਅਗਲੀ ਸੀਟ ’ਤੇ ਬੈਠੇ ਇੱਕ ਛੇ ਸਾਲਾ ਲੜਕੇ ਹਰਸ਼ ਮਾਵਜੀ ਅਰੇਥੀਆ ਦੀ ਏਅਰਬੈਗ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਪੁਲੀਸ ਅਨੁਸਾਰ ਇਹ ਹਾਦਸਾ 21 ਦਸੰਬਰ ਦੀ ਰਾਤ ਨੂੰ ਵਾਪਰਿਆ ਜਦੋਂ ਇੱਕ ਵਾਹਨ ਡਿਵਾਈਡਰ ਨਾਲ ਟਕਰਾ ਗਿਆ। ਪ੍ਰਭਾਵ ਕਾਰਨ ਕਾਰ ਦਾ ਏਅਰਬੈਗ ਖੁਲ੍ਹ ਗਿਆ।

ਮੀਡੀਆ ਨਾਲ ਗੱਲ ਕਰਦੇ ਹੋਏ ਵਾਸ਼ੀ ਥਾਣੇ ਦੇ ਸੀਨੀਅਰ ਪੁਲੀਸ ਇੰਸਪੈਕਟਰ ਸੰਜੇ ਘੁਮਲ ਨੇ ਦੱਸਿਆ ਇਕ ਕਾਰ ਡਿਵਾਈਡਰ ਨਾਲ ਜਾ ਟਕਰਾਈ ਅਤੇ ਪਿੱਛੇ ਤੋਂ ਆ ਰਹੀ ਇਕ ਹੋਰ ਕਾਰ ਨੇ ਪਹਿਲੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦਾ ਏਅਰਬੈਗ ਖੁੱਲ੍ਹ ਗਿਆ। ਜਿਸ ਦਾ ਝਟਕਾ ਕਾਰ ਵਿਚ ਬੈਠੇ ਬੱਚੇ ਨੂੰ ਜਾ ਲੱਗਿਆ। । ਜਿਸ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਡਾਕਟਰਾਂ ਨੇ ਦੱਸਿਆ ਕਿ ਹਰਸ਼ ਦੇ ਸਰੀਰ ’ਤੇ ਕੋਈ ਵੀ ਸੱਟ ਦੇ ਨਿਸ਼ਾਨ ਨਹੀਂ ਸਨ ਅਤੇ ਮੌਤ ਦਾ ਕਾਰਨ ਪੌਲੀਟ੍ਰੌਮਾ ਸਦਮਾ ਮੰਨਿਆ ਗਿਆ ਸੀ। ਏਐੱਨਆਈ

Advertisement

ਪੌਲੀਟ੍ਰੌਮਾ ਕੀ ਹੈ?

ਇਕ ਝਟਕੇ (ਧਮਾਕੇ) ਨਾ ਸਬੰਧਤ ਘਟਨਾ ਦੇ ਨਤੀਜੇ ਵਜੋਂ ਜਦੋਂ ਇੱਕ ਵਿਅਕਤੀ ਸਰੀਰ ਦੇ ਕਈ ਅੰਗਾਂ ਅਤੇ ਅੰਗ ਪ੍ਰਣਾਲੀਆਂ ਨੂੰ ਸੱਟਾਂ ਦਾ ਅਨੁਭਵ ਕਰਦਾ ਹੈ ਪੌਲੀਟ੍ਰੋਮਾ ਕਹਾਉਂਦਾ ਹੈ।

Advertisement