ਛੱਤ ਤੋਂ ਡਿੱਗ ਕੇ ਬੱਚੇ ਦੀ ਮੌਤ
05:56 AM Nov 17, 2024 IST
Advertisement
Advertisement
ਪੱਤਰ ਪ੍ਰੇਰਕ
ਪੰਚਕੂਲਾ, 16 ਨਵੰਬਰ
ਇੱਥੇ ਸੈਕਟਰ-3 ਵਿੱਚ ਸਥਿਤ ਤਰੁਣ ਜੈਅੰਤੀ ਭਵਨ ਦੀ ਦੂਜੀ ਮੰਜ਼ਿਲ ਤੋਂ ਡਿੱਗ ਕੇ ਸੱਤ ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਦੇਵਰਾਜ ਵਜੋਂ ਹੋਈ ਹੈ। ਪੁਲੀਸ ਨੇ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਦੇ ਦਿੱਤੀ। ਜਾਣਕਾਰੀ ਮੁਤਾਬਕ ਸੈਕਟਰ-3 ਸਥਿਤ ਤਰੁਣ ਜੈਅੰਤੀ ਭਵਨ ਵਿੱਚ ਕੰਮ ਚੱਲ ਰਿਹਾ ਸੀ। ਦੇਵਰਾਜ ਦੇ ਪਿਤਾ ਪ੍ਰੀਤਮ ਲਾਲ ਅਤੇ ਮਾਂ ਇੱਥੇ ਮਜ਼ਦੂਰੀ ਕਰਦੇ ਹਨ। ਦੇਵਰਾਜ ਖੇਡਦਾ-ਖੇਡਦਾ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਪਹੁੰਚ ਗਿਆ। ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ। ਹੇਠਾਂ ਡਿੱਗਣ ਕਰ ਕੇ ਉਸ ਦੇ ਸਿਰ, ਪਿੱਠ ਅਤੇ ਲੱਤਾਂ ’ਤੇ ਗੰਭੀਰ ਸੱਟਾਂ ਲੱਗੀਆਂ। ਪ੍ਰੀਤਮ ਨੇ ਬੱਚੇ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਦੇਵਰਾਜ ਦੀ ਮੌਤ ਹੋ ਗਈ। ਇਸ ਦੌਰਾਨ ਪੁੱਜੀ ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ।
Advertisement
Advertisement