ਅਟਲ ਬਿਹਾਰੀ ਵਾਜਪਾਈ ਦੇ ਬਚਪਨ ਦਾ ਕਿਰਦਾਰ ਨਿਭਾਏਗਾ ਬਾਲ ਕਲਾਕਾਰ ਵਿਓਮ ਠੱਕਰ
ਮੁੰਬਈ: ਬਾਲ ਕਲਾਕਾਰ ਵਿਓਮ ਠੱਕਰ ਆਪਣੇ ਸ਼ੋਅ ‘ਅਟਲ’ ਨੂੰ ਲੈ ਕੇ ਬਹੁਤ ਖੁਸ਼ ਹੈ। ਅਦਾਕਾਰ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਸ਼ੋਅ ਵਿੱਚ ਉਹ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਬਚਪਨ ਦਾ ਕਿਰਦਾਰ ਨਿਭਾਏਗਾ। ਵੱਖ-ਵੱਖ ਕਲਾਕਾਰਾਂ ਵੱਲੋਂ 300 ਤੋਂ ਵੱਧ ਆਡੀਸ਼ਨ ਦੇਣ ਤੋਂ ਬਾਅਦ ਪ੍ਰੋਡਕਸ਼ਨ ਟੀਮ ਨੇ ਵਿਓਮ ਨੂੰ ‘ਅਟਲ’ ਦੇ ਕਿਰਦਾਰ ਲਈ ਚੁਣਿਆ ਹੈ, ਜੋ ਦੇਸ਼ ਦੇ ਪ੍ਰਮੁੱਖ ਪ੍ਰਧਾਨ ਮੰਤਰੀਆਂ ’ਚੋਂ ਇੱਕ ਮਰਹੂਮ ਅਟਲ ਬਿਹਾਰੀ ਬਾਜਪਾਈ ਦੇ ਸ਼ੁਰੂਆਤੀ ਦਿਨਾਂ ਨੂੰ ਦਰਸਾਉਂਦਾ ਹੈ। ਵਿਓਮ ਨੇ ਕਿਹਾ,‘‘ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ ਨਿਭਾਉਣ ਨੂੰ ਲੈ ਕੇ ਮੈਂ ਬਹੁਤ ਖੁਸ਼ ਹਾਂ। ਮੈਂ ਸਿਰਫ ਇਤਹਾਸ ਦੀਆਂ ਕਤਿਾਬਾਂ ਜਾਂ ਫਿਰ ਆਪਣੇ ਮਾਤਾ-ਪਤਿਾ ਤੋਂ ਉਨ੍ਹਾਂ ਬਾਰੇ ਸੁਣਿਆ ਸੀ ਪਰ ਕਦੇ ਨਹੀਂ ਸੋਚਿਆ ਸੀ ਕਿ ਮੈਂ ਕਦੇ ਉਨ੍ਹਾਂ ਦੇ ਬਚਪਨ ਦਾ ਕਿਰਦਾਰ ਨਿਭਾਵਾਂਗਾ।’’ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੀ ਪਿਠਭੂਮੀ ’ਤੇ ਆਧਾਰਤਿ ਇਹ ਸ਼ੋਅ ਅਟਲ ਬਿਹਾਰੀ ਵਾਜਪਾਈ ਦੇ ਬਚਪਨ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰੇਗਾ। ਇਹ ਸ਼ੋਅ ਉਨ੍ਹਾਂ ਘਟਨਾਵਾਂ ਅਤੇ ਚੁਣੌਤੀਆਂ ’ਤੇ ਚਾਨਣਾ ਪਾਏਗਾ ਜਿਨ੍ਹਾਂ ਨੇ ਉਨ੍ਹਾਂ ਨੂੰ ਇੱਕ ਪ੍ਰਮੁੱਖ ਨੇਤਾ ਵਜੋਂ ਢਾਲਿਆ । ਇਸ ਸ਼ੋਅ ਦਾ ਨਿਰਮਾਣ ਯੂਫੋਰੀਆ ਪ੍ਰੋਡਕਸ਼ਨ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਦਾ ਪ੍ਰੀਮੀਅਰ 5 ਦਸੰਬਰ ਨੂੰ ਹੋਵੇਗਾ। -ਆਈਏਐੱਨਐੱਸ