ਸ਼ਾਹੀ ਇਮਾਮ ਵੱਲੋਂ ਮੁੱਖ ਅਧਿਆਪਕ ਸੁਖਧੀਰ ਸੇਖੋਂ ਦਾ ਸਨਮਾਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਸਤੰਬਰ
ਸਮਾਰਟ ਸਕੂਲ ਮੋਤੀ ਨਗਰ ਦੇ ਮੁੱਖ ਅਧਿਆਪਕ ਅਤੇ ਨਵ ਚੇਤਨਾ ਬਾਲ ਭਲਾਈ ਕਮੇਟੀ ਦੇ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਦਾ ਅਧਿਆਪਕ ਦਿਵਸ ਮੌਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵੱਲੋਂ ਸਿੱਖਿਆ ਅਤੇ ਸਮਾਜਿਕ ਖੇਤਰ ਵਿੱਚ ਕੀਤੇ ਗਏ ਕਾਰਜਾਂ ਲਈ ‘ਵਿੱਦਿਆ ਦੇ ਹੀਰੇ’ ਐਵਾਰਡ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮਹਿਮਾਨ ਸ਼ਾਹੀ ਇਮਾਮ ਨੇ ਦੱਸਿਆ ਕਿ ਸੁਖਧੀਰ ਸੇਖੋਂ ਵੱਲੋਂ ਸਰਕਾਰੀ ਸਕੂਲਾਂ ਅਤੇ ਲੋੜਵੰਦ ਬੱਚਿਆਂ ਲਈ ਸੇਵਾਵਾਂ ਕੀਤੀਆਂ ਜਾ ਰਹੀਆਂ ਸੇਵਾਵਾਂ ਬੇਮਿਸਾਲ ਹਨ। ਉਨ੍ਹਾਂ ਹੋਰ ਸਕੂਲ ਮੁਖੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਮਾਰਟ ਸਕੂਲ ਮੋਤੀ ਨਗਰ ਨੂੰ ਨਮੂਨੇ ਦੇ ਤੌਰ ’ਤੇ ਲੈਣ ਅਤੇ ਆਪਣੇ ਸਕੂਲਾਂ ਵਿੱਚ ਅਜਿਹੀਆਂ ਸਹੂਲਤਾਂ ਬੱਚਿਆਂ ਨੂੰ ਮੁਹੱਈਆ ਕਰਵਾਉਣ।
ਇਸ ਮੌਕੇ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਅਧਿਆਪਕ ਦਿਵਸ ਉੱਪਰ ਰੂਹਾਨੀ ਸ਼ਖ਼ਸੀਅਤ ਸ਼ਾਹੀ ਇਮਾਮ ਵੱਲੋਂ ਸਕੂਲ ਵਿੱਚ ਆ ਕੇ ਉਨ੍ਹਾਂ ਨੂੰ ਸਨਮਾਨਿਤ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਅਨਿਲ ਸ਼ਰਮਾ, ਮਾਸਟਰ ਹਰੀ ਸਿੰਘ, ਇੰਜ ਕੁਲਦੀਪ ਸਿੰਘ , ਪਲਵੀ ਗਰਗ, ਸਸ਼ੀ ਢੀਗਰਾ, ਡਾ. ਗੁਰਬਖਸ਼ ਕੌਰ, ਰਾਜੇਸ਼ ਢੀਂਗਰਾ, ਅਮਰਜੀਤ ਸਿੰਘ ,ਰਮੇਸ਼ ਕੁਮਾਰ, ਰੇਖਾ ਬਾਂਸਲ, ਸਨੀ ਰਾਮ ਜਿੰਦਲ ਅਤੇ ਸਮੂਹ ਸਟਾਫ਼ ਦਾ ਵੀ ਸਨਮਾਨ ਕੀਤਾ ਗਿਆ।