ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੱਖ ਮੰਤਰੀ ਦੀ ਪਤਨੀ ਨੇ ਪਤੀ ਲਈ ਮੰਗੀਆਂ ਵੋਟਾਂ

08:51 AM Sep 25, 2024 IST
ਬੀੜ ਮੰਗੋਲੀ ਵਿੱਚ ਸੁਮਨ ਸੈਣੀ ਨਾਲ ਪਿੰਡ ਵਾਸੀ। -ਫੋਟੋ: ਸਤਨਾਮ ਸਿੰਘ

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਸਤੰਬਰ
ਮੁੱਖ ਮੰਤਰੀ ਤੇ ਲਾਡਵਾ ਤੋਂ ਭਾਜਪਾ ਉਮੀਦਵਾਰ ਨਾਇਬ ਸਿੰਘ ਸੈਣੀ ਦੀ ਪਤਨੀ ਸੁਮਨ ਸੈਣੀ ਵੱਲੋਂ ਅੱਜ ਰਾਮਪੁਰਾ, ਸੁਨਾਰੀਆਂ ਫਾਲਸੰਡਾ ਰਾਂਗੜਾਨ, ਮੰਗੋਲੀ ਰਾਂਗੜਾਨ, ਵੱਡੀ ਮੰਗੋਲੀ , ਢੰਗਾਲੀ, ਇਸ਼ਰਹੇੜੀ, ਘਿਸਰਪੜੀ, ਨਖਰੋਜ ਪੁਰਾ, ਸੰਘੋਰ, ਬੇਰਥਲਾ,ਰਾਮ ਨਗਰ ਤੇ ਬੜਤੋਲੀ ਵਿਚ ਚੋਣ ਰੈਲੀਆਂ ਕਰ ਲੋਕਾਂ ਨੂੰ ਭਾਜਪਾ ਦੇ ਹੱਕ ਵੋਟ ਦੇਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਪਿੰਡਾਂ ਦੇ ਵਾਸੀਆਂ ਵੱਲੋਂ ਉਨ੍ਹਾਂ ਦਾ ਕਈ ਥਾਈਂ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਇਕ ਜਨ ਹਿਤੈਸ਼ੀ ਸਰਕਾਰ ਹੈ ਤੇ ਲੋਕਾਂ ਦੇ ਹਿੱਤ ਵਿੱਚ ਪ੍ਰਦੇਸ਼ ਵਿਚ ਕਈ ਕਲਿਆਣਕਾਰੀ ਯੋਜਨਾਵਾਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਤੀਜੀ ਵਾਰ ਭਾਜਪਾ ਸਰਕਾਰ ਬਨਣ ’ਤੇ ਲੋਕਾਂ ਲਈ ਕਈ ਨਵੀਆਂ ਵਿਕਾਸਕਾਰੀ ਤੇ ਜਨ ਕਲਿਆਣ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ। ਸੁਮਨ ਸੈਣੀ ਨੇ ਕਿਹਾ ਕਿ ਨਾਇਬ ਸੈਣੀ ਦੀ ਇਤਿਹਾਸਕ ਜਿੱਤ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਜਨ ਹਿਤੈਸ਼ੀ ਯੋਜਨਾਵਾਂ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸੂਬੇ ਪ੍ਰਤੀ ਵਚਨਬੱਧਤਾ ਨਾਲ ਤੀਜੀ ਵਾਰ ਹਰਿਆਣਾ ਵਿੱਚ ਭਾਜਪਾ ਸਰਕਾਰ ਬਣੇਗੀ। ਇਸ ਮੌਕੇ ਜ਼ਿਲਾ ਪ੍ਰੀਸ਼ਦ ਦੀ ਸਾਬਕਾ ਮੈਂਬਰ ਰੀਨਾ ਸੈਣੀ, ਸ਼ਵੇਤਾ ਸੈਣੀ, ਕ੍ਰਿਸ਼ਨਾ ਦੇਵੀ, ਸ਼ੈਲੀ, ਓਮ ਪ੍ਰਕਾਸ਼, ਸੋਨੂੰ ਸੈਣੀ, ਲੱਜਾ ਰਾਮ ਸਰਪੰਚ, ਕਿਰਨ ਸ਼ਰਮਾ, ਵਰਿੰਦਰ ਸਾਬਰੀ, ਸਰਪੰਚ ਚਮਨ ਲਾਲ, ਮੇਜਰ ਸਿੰਘ, ਰਿੰਕੂ ਕਸ਼ਯਪ,ਦੀਨਾ ਨਾਥ, ਗੁਰਮੇਲ ਸਿੰਘ ਮੌਜੂਦ ਸਨ।

Advertisement

Advertisement