ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੇਰਾ ਬਾਬਾ ਸਾਉਲ ਦਾਸ ’ਚ ਪੁੱਜੀ ਮੁੱਖ ਮੰਤਰੀ ਦੀ ਪਤਨੀ

07:46 AM Jun 20, 2024 IST
ਡੇਰਾ ਬਾਬਾ ਸਾਉਲ ਦਾਸ ਭੁੱਲਰਹੇੜੀ ’ਚ ਬਾਬਾ ਸੁਖਦੇਵ ਦਾਸ ਨੂੰ ਮਿਲਦੇ ਹੋਏ ਡਾ. ਗੁਰਪ੍ਰੀਤ ਕੌਰ।

ਬੀਰਬਲ ਰਿਸ਼ੀ
ਧੂਰੀ, 19 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅੱਜ ਡੇਰਾ ਬਾਬਾ ਸਾਉਲ ਦਾਸ ਪਿੰਡ ਭੁੱਲਰਹੇੜੀ ਦੇ ਸਾਲਾਨਾ ਮੇਲੇ ’ਚ ਪੁੱਜੇ। ਇਸ ਮੌਕੇ ਉਨ੍ਹਾਂ ਨੇ ਡੇਰੇ ਦੇ ਪ੍ਰਬੰਧਕ ਬਾਬਾ ਸੁਖਦੇਵ ਦਾਸ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪਿੰਡ ਭੁੱਲਰਹੇੜੀ ਵਿੱਚ ਲੱਗਣ ਜਾ ਰਹੇ 66 ਕੇਵੀ ਗਰਿੱਡ ਦੇ ਰੁਕੇ ਕੰਮ ਨੂੰ ਮੁੜ ਸ਼ੁਰੂ ਕਰਵਾਉਣ ਵਿੱਚ ਆ ਰਹੀ ਸਮੱਸਿਆ ਸਬੰਧੀ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵਫ਼ਦ ਦੇ ਰੂਪ ਵਿੱਚ ਮਿਲ ਕੇ ਇਸ ਮਸਲੇ ਦਾ ਤੁਰੰਤ ਹੱਲ ਕਰਨ ਦੀ ਮੰਗ ਰੱਖੀ। ਵਫ਼ਦ ਵਿੱਚ ਸ਼ਾਮਲ ਮੈਂਬਰ ਡਾਇਰੈਕਟਰ ਕੋ-ਆਪਰੇਟਿਵ ਬੈਂਕ ਸੰਗਰੂਰ ਤੇ ਸਾਬਕਾ ਚੇਅਰਮੈਨ ਸ਼ੂਗਰ ਕੇਨ ਸੁਸਾਇਟੀ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਭੁੱਲਰਹੇੜੀ, ਇਕਾਈ ਪ੍ਰਧਾਨ ਜਸਦੇਵ ਸਿੰਘ ਅਤੇ ਬੀਕੇਯੂ ਏਕਤਾ ਉਗਰਾਹਾਂ ਦੇ ਪਵਿੱਤਰ ਸਿੰਘ ਨੇ ਡਾ. ਗੁਰਪ੍ਰੀਤ ਕੌਰ ਨੂੰ ਦੱਸਿਆ ਕਿ 66 ਕੇਵੀ ਗਰਿੱਡ ਦਾ ਸਾਰਾ ਕੰਮ ਅੰਤਿਮ ਦੌਰ ਵਿੱਚ ਹੈ ਪਰ ਇੱਕ ਸਨਅਤਕਾਰ ਵੱਲੋਂ ਟਾਵਰ ਲਗਾਏ ਜਾਣ ਵਿੱਚ ਲਗਾਤਾਰ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ ਤੇ ਵਿਭਾਗ ਮੂਕ ਦਰਸ਼ਕ ਬਣਿਆ ਹੋਇਆ ਹੈ। ਡਾ. ਗੁਰਪ੍ਰੀਤ ਕੌਰ ਨੇ ਵਫ਼ਦ ਨੂੰ ਧਿਆਨ ਨਾਲ ਸੁਣਿਆ ਅਤੇ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਉਣ ਦਾ ਭਰੋਸਾ ਦਿੱਤਾ।

Advertisement

Advertisement