For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਸੈਣੀ ਵੱਲੋਂ ਫਰੀਦਾਬਾਦ ਦਾ ਦੌਰਾ

10:38 AM Apr 07, 2024 IST
ਮੁੱਖ ਮੰਤਰੀ ਸੈਣੀ ਵੱਲੋਂ ਫਰੀਦਾਬਾਦ ਦਾ ਦੌਰਾ
ਸਿੰਘ ਸਭਾ ਸੈਕਟਰ-15 ’ਚ ਮੱਥਾ ਟੇਕਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ।
Advertisement

ਕੁਲਵਿੰਦਰ ਕੌਰ
ਫਰੀਦਾਬਾਦ, 6 ਅਪਰੈਲ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਅੱਜ ਫਰੀਦਾਬਾਦ ਦੇ ਦੌਰੇ ਦੌਰਾਨ ਕਈ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਗਈ। ਮੁੱਖ ਮੰਤਰੀ ਨੇ ਸਵੇਰੇ ਇੱਥੋਂ ਦੇ ਗੁਰੂਘਰ ਸਿੰਘ ਸਭਾ ਸੈਕਟਰ-15 ਵਿਖੇ ਮੱਥਾ ਟੇਕਿਆ। ਗੁਰਦੁਆਰੇ ਦੀ ਪ੍ਰਧਾਨ ਸ੍ਰੀਮਤੀ ਰਾਣਾ ਕੌਰ ਭੱਟੀ (ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਤੇ ਹੋਰ ਅਹੁਦੇਦਾਰਾਂ ਵੱਲੋਂ ਸ੍ਰੀ ਸੈਣੀ ਦਾ ਸਨਮਾਨ ਕੀਤਾ ਗਿਆ। ਸ੍ਰੀਮਤੀ ਭੱਟੀ ਨੇ ਸੰਖੇਪ ਭਾਸ਼ਣ ਦੌਰਾਨ ਮੁੱਖ ਮੰਤਰੀ ਨੂੰ ਸੂਬੇ ਅੰਦਰ ਮਾਂ ਬੋਲੀ ਪੰਜਾਬੀ ਨੂੰ ਢੁੱਕਵਾਂ ਸਥਾਨ ਦੇਣ ਦੀ ਮੰਗ ਕੀਤੀ। ਗੁਰਦੁਆਰੇ ਦੇ ਅਹੁਦੇਦਾਰਾਂ ਜੀਐੱਸ ਅਹੂਜਾ, ਅਮਰਜੀਤ ਸਿੰਘ, ਐੱਨਐੱਸ ਬੱਗਾ ਤੇ ਐੱਨਐੱਸ ਬਿੰਦਰਾ ਨੇ ਸਿਰੋਪਾਓ ਭੇਟ ਕੀਤਾ। ‘ਸਿੱਖ ਜਰਨਲਿਸਟਸ ਐਸੋਸੀਏਸ਼ਨ’ ਵੱਲੋਂ ਮੁੱਖ ਮੰਤਰੀ ਨੂੰ ਮੰਗ ਪੱਤਰ ਦੇ ਕੇ ਹਰਿਆਣਾ ਦੇ ਪੰਜਾਬੀ ਵਸੋਂ ਵਾਲੇ ਜ਼ਿਲ੍ਹਿਆਂ ’ਚ ਲੋਕ ਸੰਪਰਕ ਦਫ਼ਤਰਾਂ ਵਿੱਚ ਪੰਜਾਬੀ ਅਖ਼ਬਾਰ ਲਾਉਣ, ਪੰਜਾਬੀ ਦੇ ਜਾਣਕਾਰ ਅਧਿਕਾਰੀ ਲਾ ਕੇ ਪੰਜਾਬੀ ਭਾਸ਼ਾ ਦੇ ਪ੍ਰੈਸ ਨੋਟ ਜਾਰੀ ਕਰਨ, ‘ਸ਼ਬਦ ਬੂੰਦ’ ਮੈਗਜ਼ੀਨ ਦਾ ਮਹੀਨਾਵਾਰ ਪ੍ਰਕਾਸ਼ਨ ਤੇ ਪੰਜਾਬੀ ਅਕਾਦਮੀ ਹਰਿਆਣਾ ਦੀਆਂ ਸਰਗਰਮੀਆਂ ਤੇਜ਼ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸਨਅਤੀ ਸੰਸਥਾ ਦੇ ਮੁਖੀ ਸੁਖਦੇਵ ਸਿੰਘ, ਐੱਸਐੱਸ ਬਾਂਗਾ, ਕੁਲਦੀਪ ਸਿੰਘ ਚਿੰਟੂ ਸਮੇਤ ਕਈ ਭਾਜਪਾ ਆਗੂ ਹਾਜ਼ਰ ਸਨ। ਬਾਅਦ ’ਚ ਮੁੱਖ ਮੰਤਰੀ ਵੱਲੋਂ ਭਾਜਪਾ ਸੂਬਾ ਦਫ਼ਤਰ ’ਚ ਆਗੂਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਪਲਵਲ ਦੇ ਪਿੰਡ ਔਰੰਗਾਬਾਦ ਤੇ ਫਰੀਦਾਬਾਦ ਦੇ ਐੱਨਐੱਚ-2 ਵਿੱਚ ਵੱਖਰੀਆਂ ਸਭਾਵਾਂ ਨੂੰ ਸੰਬੋਧਨ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×