ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ
ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 3 ਫਰਵਰੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ। ਉਹ ਪਹਿਲਾਂ ਪਿੰਡ ਰੱਜੂ ਮਾਜਰਾ ਵਿੱਚ ਬਸਪਾ ਆਗੂ ਮਰਹੂਮ ਹਰਬਿਲਾਸ ਸਿੰਘ ਰੱਜੂ ਮਾਜਰਾ ਦੇ ਘਰ ਪੁੱਜੇ। ਮਗਰੋਂ ਪਿੰਡ ਨਗਲਾ ਰਾਜਪੂਤਾਨ ਵਿੱਚ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸੁਰਿੰਦਰ ਰਾਣਾ ਦੇ ਵੱਡੇ ਭਰਾ ਮਰਹੂਮ ਨੱਥੂ ਰਾਮ, ਪਿੰਡ ਫਤਿਹਪੁਰ-80 ਵਿੱਚ ਭਾਜਪਾ ਆਗੂ ਪਵਨ ਗੁੱਜਰ ਦੀ ਮਾਤਾ ਸੱਤਿਆ ਦੇਵੀ ਦੇ ਦੇਹਾਂਤ ’ਤੇ ਅਤੇ ਉਨ੍ਹਾਂ ਦੇ ਪੁੱਤਰ ਹੌਲਦਾਰ ਸਵਰਗੀ ਮਨੀਸ਼ ਦੇ ਦੇਹਾਂਤ ’ਤੇ ਪਿੰਡ ਛੋਟੀ ਕੋਹੜੀ ਵਿੱਚ ਰਾਜਕੁਮਾਰ ਦੇ ਘਰ ਗਏ।
ਉਨ੍ਹਾਂ ਸਬੰਧਤ ਪਰਿਵਾਰਾਂ ਨਾਲ ਦੁੱਖ ਵੰਡਾਇਆ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਡਾ. ਪਵਨ ਸੈਣੀ, ਭਾਜਪਾ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ, ਮੰਡਲ ਪ੍ਰਧਾਨ ਨਰਾਇਣਗੜ੍ਹ ਜਗਦੀਪ ਕੌਰ ਅਤੇ ਮੰਡਲ ਪ੍ਰਧਾਨ ਸ਼ਹਿਜ਼ਾਦਪੁਰ ਵਿਕਰਮ ਰਾਣਾ ਸਣੇ ਹੋਰ ਅਧਿਕਾਰੀ ਤੇ ਵਰਕਰ ਹਾਜ਼ਰ ਸਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਗਹਿਰਾ ਦੁੱਖ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰ ਦੀ ਮੌਤ ਨਾਲ ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਅਜਿਹਾ ਖਲਾਅ ਪੈਦਾ ਹੋ ਜਾਂਦਾ ਹੈ ਕਿ ਇਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਇਸ ਦੌਰਾਨ ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਇਨ੍ਹਾਂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਦੁਖੀ ਪਰਿਵਾਰਾਂ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ਣ। ਇਸ ਮੌਕੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ, ਪੁਲਿਸ ਸੁਪਰਡੈਂਟ ਸੁਰਿੰਦਰ ਸਿੰਘ, ਐੱਸਡੀਐੱਮ ਸ਼ਾਸ਼ਵਤ ਸਾਂਗਵਾਨ, ਭਾਜਪਾ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ, ਮੰਡਲ ਪ੍ਰਧਾਨ ਨਰਾਇਣਗੜ੍ਹ ਜਗਦੀਪ ਕੌਰ, ਮੰਡਲ ਪ੍ਰਧਾਨ ਸ਼ਹਿਜ਼ਾਦਪੁਰ ਵਿਕਰਮ ਰਾਣਾ, ਚੰਦਨ ਸੈਣੀ, ਨੰਬਰਦਾਰ ਸੁਰੇਸ਼ ਪਾਲ, ਜਗਪਾਲ ਸੈਣੀ, ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਪ੍ਰਧਾਨ ਸੰਦੀਪ ਸੈਣੀ ਅੰਬਲੀ, ਪ੍ਰਵੀਨ ਧੀਮਾਨ, ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਗੁਪਤਾ ਹਾਜ਼ਰ ਸਨ।