ਵਿਧਾਇਕ ਬਿਲਾਸਪੁਰ ਦੇ ਘਰ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 11 ਮਾਰਚ
ਇਥੋਂ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਘਰ ਉਨ੍ਹਾਂ ਦੀ ਧੀ ਨੂੰ ਵਿਆਹ ਦੀ ਵਧਾਈ ਤੇ ਸ਼ਗਨ ਦੇਣ ਲਈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁੱਜੇ। ਮੁੱਖ ਮੰਤਰੀ ਨਾਲ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਵੀ ਆਏ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵਿਧਾਇਕ ਦੀ ਧੀ ਦਾ ਵਿਆਹ ਹੋਇਆ ਸੀ ਪਰ ਮੌਕੇ ’ਤੇ ਮੁੱਖ ਮੰਤਰੀ ਦਾ ਆਉਣਾ ਰੱਦ ਹੋ ਗਿਆ ਸੀ। ਮੁੱਖ ਮੰਤਰੀ ਹੈਲੀਕਾਪਟਰ ਰਾਹੀਂ ਦਾਣਾ ਮੰਡੀ ਤੋਂ ਕਾਰ ਰਾਹੀਂ ਬਿਲਾਸਪੁਰ ਦੇ ਘਰ ਪੁੱਜੇ ਅਤੇ ਦੋ ਘੰਟੇ ਕਰੀਬ ਖੁੱਲ੍ਹ ਕੇ ਗੱਲਾਂਬਾਤਾਂ ਕੀਤੀਆਂ ਅਤੇ ਦੁਪਹਿਰ ਦਾ ਭੋਜਨ ਕੀਤਾ। ਇਹ ਉਨ੍ਹਾਂ ਦਾ ਨਿੱਜੀ ਪ੍ਰੋਗਰਾਮ ਸੀ। ਵਿਧਾਇਕ ਬਿਲਾਸਪੁਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਦਾ ਧੰਨਵਾਦ ਕੀਤਾ। ਇਸ ਮੌਕੇ ਅਮਨਦੀਪ ਕੌਰ ਬਿਲਾਸਪੁਰ ਉਨ੍ਹਾਂ ਦੇ ਧੀ ਜਵਾਈ ਅਤੇ ਡੀਸੀ ਮੋਗਾ ਸਾਗਰ ਸੇਤੀਆ, ਐੱਸਪੀ ਗੁਰਸ਼ਰਨ ਸਿੰਘ ਸੰਧੂ ,ਐੱਸਡੀਐੱਮ ਸਵਾਤੀ, ਥਾਣਾ ਮੁਖੀ ਪੂਰਨ ਸਿੰਘ ਧਾਲੀਵਾਲ, ਡਾਕਟਰ ਗੁਰਸ਼ਵਿੰਦਰ ਸਿੰਘ ਬਿਲਾਸਪੁਰ, ਪ੍ਰਧਾਨ ਜਗਦੀਪ ਸਿੰਘ ਗਟਰਾ, ਸਤਪਾਲ ਸਿੰਘ ਭੋਲਾ, ਸਰਪੰਚ ਸੁਖਦੀਪ ਸਿੰਘ ਆਦਿ ਮੌਜੂਦ ਸਨ।