ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਿੱਚੜਵਾਲਾ ਦੀ ਪੋਲਿੰਗ ਸ਼ਾਂਤੀਪੂਰਵਕ ਸਮਾਪਤ

07:21 AM Oct 18, 2024 IST

ਗੁਰਨਾਮ ਸਿੰਘ ਚੌਹਾਨ
ਪਾਤੜਾਂ, 17 ਅਕਤੂਬਰ
ਪੰਚਾਇਤੀ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਪਿੰਡ ਚਿੱਚੜਵਾਲਾ ਵਿੱਚ ਪੁਲੀਸ ਤੇ ਭੀੜ ਦੌਰਾਨ ਦਰਮਿਆਨ ਹਿੰਸਕ ਝੜਪਾਂ ਮਗਰੋਂ ਰੱਦ ਹੋਈ ਪੰਚਾਇਤੀ ਚੋਣ ਦੀ ਪੋਲਿੰਗ ਦੂਜੇ ਦਿਨ ਮੁਕੰਮਲ ਕੀਤੀ ਗਈ। ਪੋਲਿੰਗ ਦੌਰਾਨ ਭਾਵੇਂ ਲੋਕਾਂ ਵਿੱਚ ਉਤਸ਼ਾਹ ਬਹੁਤ ਘੱਟ ਨਜ਼ਰ ਆਇਆ ਪਰ ਪੋਲਿੰਗ ਸ਼ਾਮ 4 ਵਜੇ ਸ਼ਾਂਤੀ ਪੂਰਵਕ ਸਮਾਪਤ ਹੋ ਗਈ। ਸਰਪੰਚੀ ਦੇ ਉਮੀਦਵਾਰ ਗੁਰਚਰਨ ਰਾਮ ਉਰਫ ਕਾਲਾ, ਸਾਬਕਾ ਸਰਪੰਚ ਬਲਕਾਰ ਰਾਮ, ਕੁਲਦੀਪ ਰਾਮ, ਕੁਲਵੰਤ ਰਾਮ, ਮਲਕੀਤਰਾ ਸੁਖਦੇਵ ਰਾਮ ਅਤੇ ਮਲਕੀਤ ਸਿੰਘ ਸਨ। ‘ਆਪ’ ਦੇ ਉਮੀਦਵਾਰ ਦੇ ਮੁਕਾਬਲੇ ਖੜ੍ਹੇ ਗੁਰਚਰਨ ਰਾਮ ਤੇ ਸਾਥੀਆਂ ਨੇ ਚੋਣ ਦਾ ਬਾਈਕਾਟ ਕੀਤਾ ਤੇ ਉਹ ਵੋਟਾਂ ਪਾਉਣ ਨਹੀਂ ਆਏ।
ਪਿੰਡ ਚਿੱਚੜਵਾਲਾ ਦੇ 1991 ਵੋਟਰਾਂ ਵਿੱਚੋਂ ਦੋਵੇਂ ਪੋਲਿੰਗ ਬੂਥਾਂ ’ਤੇ ਮਹਿਜ਼ 481 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸ ਦੌਰਾਨ ਕੁਲਵੰਤ ਰਾਮ ਨੂੰ 248 ਵੋਟਾਂ ਅਤੇ ਉਨ੍ਹਾਂ ਦੇ ਨੇੜਲੇ ਵਿਰੋਧੀ ਮਲਕੀਤ ਰਾਮ ਨੂੰ 145 ਵੋਟਾਂ ਮਿਲੀਆਂ। ਕੁਲਵੰਤ ਰਾਮ ਨੂੰ 103 ਵੋਟਾਂ ਨਾਲ ਜੇਤੂ ਐਲਾਨਿਆ। ਇਸੇ ਦੌਰਾਨ ਕੁਲਦੀਪ ਰਾਮ ਨੂੰ ਸਿਰਫ਼ ਇੱਕ ਵੋਟ, ਗੁਰਚਰਨ ਰਾਮ ਨੂੰ 58, ਮਲਕੀਤ ਰਾਮ ਨੂੰ ਇੱਕ, ਬਲਕਾਰਾ ਰਾਮ ਨੂੰ ਦੋ ਵੋਟਾਂ ਮਿਲੀਆਂ ਜਦੋਂਕਿ ਛੇ ਵੋਟਾਂ ਰੱਦ ਹੋ ਗਈਆਂ। ਪਿੰਡ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਸੀ। ਵੱਡੀ ਪੱਧਰ ਉੱਤੇ ਪੁਲੀਸ ਫੋਰਸ ਲੱਗਣ ਕਾਰਨ ਸਾਰਾ ਦਿਨ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ।

Advertisement

ਵੱਖ ਵੱਖ ਧਾਰਾਵਾਂ ਤਹਿਤ ਦੋ ਕੇਸ ਦਰਜ

ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪਿੰਡ ਚਿੱਚੜਵਾਲਾ ਉਰਫ ਕਰੀਮ ਨਗਰ ਵਿੱਚ ਵੋਟਾਂ ਸਮੇਂ ਹੋਏ ਝਗੜੇ ਦੌਰਾਨ ਜ਼ਖ਼ਮੀ ਹੋਏ ਪੁਲੀਸ ਅਫ਼ਸਰ ਦੇ ਬਿਆਨਾਂ ’ਤੇ ਥਾਣਾ ਪਾਤੜਾਂ ਵਿੱਚ ਨੌ ਜਣਿਆਂ ਸਣੇ 100 ਤੋਂ ਵੱਧ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਪੁਲੀਸ ਪਾਰਟੀ ਉੱਤੇ ਹਮਲਾ ਕਰਨ ਦੇ ਦੋਸ਼ ਹੇਠ ਗੁਰਚਰਨ ਰਾਮ ਉਰਫ ਕਾਲਾ, ਜੋਧਾ ਸਿੰਘ, ਰਾਜ ਕੁਮਾਰ, ਰਣਜੀਤ ਰਾਮ, ਮਨਜੀਤ ਸਿੰਘ, ਗਗਨਦੀਪ, ਸੁਖਦੇਵ ਰਾਮ, ਮਲਕੀਤ ਸਿੰਘ, ਗੁਰਚਰਨ ਸਣੇ 100 ਤੋਂ ਵੱਧ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਦੂਜਾ ਕੇਸ ਐੱਸਆਈ ਪਵਨ ਕੁਮਾਰ ਮਾਮੂਰਾ ਇੰਚਾਰਜ ਐਟੀ ਹਿਊਮਨ ਟਰੈਫਿਕਿੰਗ ਯੂਨਿਟ ਪਟਿਆਲਾ ਵੱਲੋਂ ਵੋਟਾਂ ’ਚ ਵਿਘਨ ਪਾਉਣ ਦੇ ਦੋਸ਼ ਹੇਠ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement
Advertisement