ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਛਿੰਝ ਮੇਲਾ: ਦੀਪੂ ਭਲਵਾਨ ਨੇ ਝੰਡੀ ਦੀ ਕੁਸ਼ਤੀ ਜਿੱਤੀ

07:48 AM Jul 01, 2024 IST
ਸਾਬਕਾ ਵਿਧਾਇਕ ਜੋਗਿੰਦਰ ਪਾਲ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ। -ਫੋਟੋ: ਧਵਨ

ਪੱਤਰ ਪ੍ਰੇਰਕ
ਪਠਾਨਕੋਟ, 30 ਜੂਨ
ਬਾਬਾ ਲੱਖਦਾਤਾ ਛਿੰਝ ਮੇਲਾ ਕਮੇਟੀ ਵੱਲੋਂ ਸੁੰਦਰਚੱਕ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿੱਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਮੁੱਖ ਰੂਪ ਵਿੱਚ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਸੁਰੇਸ਼, ਮੋਹਿਤ ਸ਼ਰਮਾ, ਮਨੋਜ ਕੁਮਾਰ, ਰਾਹੁਲ, ਦਲੀਪ ਕੁਮਾਰ ਆਦਿ ਹਾਜ਼ਰ ਸਨ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਛਿੰਝ ਮੇਲੇ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਕਮੇਟੀ ਨੂੰ 21 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਇਸ ਛਿੰਝ ਮੇਲੇ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਕਾਫੀ ਪਹਿਲਵਾਨਾਂ ਨੇ ਭਾਗ ਲਿਆ। ਛਿੰਝ ਦੌਰਾਨ ਕੁਸ਼ਤੀਆਂ ਵਿੱਚ ਪਹਿਲਵਾਨਾਂ ਨੇ ਖੂਬ ਦਮਖਮ ਦਿਖਾਇਆ। ਇਸ ਮੌਕੇ ਛੋਟੀ ਮਾਲੀ ਦੀ ਕੁਸ਼ਤੀ ’ਤੇ ਅੰਮ੍ਰਿਤਸਰ ਦੇ ਆਲਮ ਪਹਿਲਵਾਨ ਨੇ ਕਬਜ਼ਾ ਕੀਤਾ। ਜਦ ਕਿ ਵੱਡੀ ਮਾਲੀ ਦੀ ਕੁਸ਼ਤੀ ਤੇ ਦੀਪੂ ਪਹਿਲਵਾਨ ਨੇ ਕਬਜ਼ਾ ਕੀਤਾ। ਵੱਡੀ ਮਾਲੀ ਦੇ ਜੇਤੂ ਪਹਿਲਵਾਨ ਦੀਪੂ ਨੂੰ 21 ਹਜ਼ਾਰ ਰੁਪਏ ਅਤੇ ਛੋਟੀ ਮਾਲੀ ਦੇ ਜੇਤੂ ਪਹਿਲਵਾਨ ਆਲਮ ਨੂੰ 11 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਦੌਰਾਨ ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਨਸ਼ੇ ਨਾ ਕਰਨ ਦੀ ਅਪੀਲ ਕਰਦਿਆਂ ਖੇਡਾਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇ੍ਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਹੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ।

Advertisement

Advertisement
Advertisement