ਛਿੰਝ ਸੁਸਾਇਟੀ ਪਿੰਡ ਮੁੱਲਾਂਪੁਰ ਗਰੀਬਦਾਸ ਵੱਲੋਂ ਦੰਗਲ
06:41 AM Sep 03, 2024 IST
Advertisement
ਮੁੱਲਾਂਪੁਰ ਗਰੀਬਦਾਸ: ਛਿੰਝ ਸੁਸਾਇਟੀ ਪਿੰਡ ਮੁੱਲਾਂਪੁਰ ਗਰੀਬਦਾਸ ਵੱਲੋਂ ਗੁੱਗਾ ਮਾੜੀ ਦੇ ਸਾਲਾਨਾ ਮੇਲੇ ਮੌਕੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ 102ਵੇਂ ਦੰਗਲ ਦੌਰਾਨ ਵੱਡੀ ਝੰਡੀ ਦੀ ਕੁਸ਼ਤੀ ਦਾ ਮੁਕਾਬਲਾ ਜੱਸਾ ਪੱਟੀ ਤਰਨ ਤਾਰਨ ਤੇ ਮਿਰਜਾ ਇਰਾਨ ਦਰਮਿਆਨ ਬਰਾਬਰ ਰਿਹਾ। ਸੁਸਾਇਟੀ ਦੇ ਪ੍ਰਧਾਨ ਸ਼ੇਰ ਸਿੰਘ ਮੱਲ, ਪੰਚ ਰਵਿੰਦਰ ਸਿੰਘ ਕਾਲਾ ਸਣੇ ਪਬੰਧਕਾਂ, ਪਿੰਡ ਦੇ ਮੋਹਤਬਰਾਂ ਨੇ ਮੁਕਾਬਲਿਆਂ ਦਾ ਉਦਘਾਟਨ ਕੀਤਾ। ਦੂਜੀ ਝੰਡੀ ਦੀ ਕੁਸ਼ਤੀ ’ਚ ਮੇਜਰ ਡੇਰਾ ਬਾਬਾ ਨਾਨਕ ਨੇ ਵਿਸ਼ਾਲ ਮਾਮੂੰਪੁਰ ਨੂੰ ਚਿੱਤ ਕੀਤਾ। ਇਸ ਮੌਕੇ ਮਨੋਹਰ ਸਿੰਘ ਐਂਡ ਕੰਪਨੀ ਦੇ ਸੀਐੱਮਡੀ ਮਿਸਟਰ ਬੰਨੀ ਨੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। -ਪੱਤਰ ਪ੍ਰੇਰਕ
Advertisement
Advertisement