ਛਿੰਝ ਮੇਲਾ: ਝੰਡੀ ਦੀ ਕੁਸ਼ਤੀ ਬਾਬਾ ਫਰੀਦ ਦੀਨਾਨਗਰ ਨੇ ਜਿੱਤੀ
ਪੱਤਰ ਪ੍ਰੇਰਕ
ਸਮਰਾਲਾ, 15 ਸਤੰਬਰ
ਪਿੰਡ ਕੁੱਲੇਵਾਲ ਵਿਖੇ ਗੁੱਗਾ ਮਾੜੀ ਦੰਗਲ ਕਮੇਟੀ, ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ 72ਵਾਂ ਪਿੰਡ ਦੇ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ ਗਿਆ। ਸੁਰਜੀਤ ਸਿੰਘ, ਡਾ. ਲਾਭ ਸਿੰਘ, ਜੀਤ ਪਹਿਲਵਾਨ ਅਤੇ ਡਾ. ਹਰਪਾਲ ਸਿੰਘ ਪੰਚ ਨੇ ਦੱਸਿਆ ਕਿ ਇਸ ਛਿੰਝ ਦੌਰਾਨ ਦੋ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ ਜਿਸ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਬਾਬਾ ਫਰੀਦ ਦੀਨਾਨਗਰ ਅਤੇ ਅਸ਼ੀਸ਼ ਦਿੱਲੀ ਦੇ ਦਰਮਿਆਨ ਹੋਈ। ਗਹਿ ਗੱਚਵੇਂ ਮੁਕਾਬਲੇ ਵਿੱਚ ਬਾਬਾ ਫਰੀਦ ਦੀਨਾਨਗਰ ਨੇ ਆਸ਼ੀਸ਼ ਦਿੱਲੀ ਨੂੰ ਚਾਰੇ ਖਾਨੇ ਚਿੱਤ ਕਰਕੇ ਝੰਡੀ ਦੀ ਕੁਸ਼ਤੀ ਜਿੱਤੀ। ਦੂਜੀ ਝੰਡੀ ਦੀ ਕੁਸ਼ਤੀ ਨਦੀਨ ਬਾਬਾ ਫਲਾਹੀ ਅਤੇ ਗੋਰਾ ਰੌਣੀ ਦਰਮਿਆਨ ਹੋਈ, ਇਹ ਕੁਸ਼ਤੀ ਕਾਫੀ ਦਿਲਚਸਪ ਰਹੀ। ਇਸ ਕੁਸ਼ਤੀ ਵਿੱਚ ਨਦੀਨ ਬਾਬਾ ਫਲਾਹੀ ਨੇ ਜਿੱਤ ਪ੍ਰਾਪਤ ਕੀਤੀ। ਦੂਜੀ ਝੰਡੀ ਦੀ ਕੁਸ਼ਤੀ ਦਾ ਇਨਾਮ ਰਾਜਵੰਤ ਸਿੰਘ ਦੇ ਪਰਿਵਾਰ ਵੱਲੋਂ ਦਿੱਤਾ ਗਿਆ। ਉਪਰੋਕਤ ਤੋਂ ਇਲਾਵਾ ਪ੍ਰਮਿੰਦਰ ਢਿੱਲਵਾਂ ਨੇ ਅਸ਼ੋਕ ਦੋਰਾਹੇ ਨੂੰ, ਕਾਤੀਆਂ ਖੰਨਾ ਨੇ ਸੁਧੀਰ ਮਾਛੀਵਾੜਾ ਨੂੰ, ਹਰਸ਼ ਢਿੱਲਵਾਂ ਨੇ ਗੱਗੂ ਫਗਵਾੜਾ ਨੂੰ ਕ੍ਰਮਵਾਰ ਹਰਾਇਆ। ਗੁਰਸੇਵਕ ਮੁਸ਼ਕਾਬਾਦ ਤੇ ਪਵਿੱਤਰ ਮਲਕਪੁਰ, ਸਨੀ ਮੁਸ਼ਕਾਬਾਦ ਤੇ ਅਮਰ ਮਲਕਪੁਰ, ਲਾਲੀ ਮੰਡਚੌਤਾ ਤੇ ਜੋਤ ਮਲਕਪੁਰ ਦਰਮਿਆਨ ਕੁਸ਼ਤੀ ਕ੍ਰਮਵਾਰ ਬਰਾਬਰ ਰਹੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।
ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਸੁਰਜੀਤ ਸਿੰਘ ਪ੍ਰਧਾਨ, ਜਗਤਾਰ ਸਿੰਘ ਸਰਪੰਚ, ਡਾ. ਹਰਪਾਲ ਸਿੰਘ ਪੰਚ, ਡਾ. ਲਾਭ ਸਿੰਘ, ਕਿਰਨਦੀਪ ਸਿੰਘ ਗੋਗੀ, ਬਲਦੇਵ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ, ਰਣਜੋਧ ਸਿੰਘ ਸੇਖੋ, ਅੰਮ੍ਰਿਤਜੀਤ ਸਿੰਘ ਪਹਿਲਵਾਨ ਆਦਿ ਤੋਂ ਇਲਾਵਾ ਪਿੰਡ ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।