ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਛੇਤਰੀ ਦਾ ਕੌਮਾਂਤਰੀ ਪੱਧਰ ਦਾ ਆਖਰੀ ਮੈਚ ਅੱਜ

06:41 AM Jun 06, 2024 IST

ਕੋਲਕਾਤਾ, 5 ਜੂਨ
ਭਾਰਤੀ ਫੁਟਬਾਲ ਟੀਮ ਦੇ ਸਟਾਰ ਖਿਡਾਰੀ ਸੁਨੀਲ ਛੇਤਰੀ ਨੇ ਆਪਣੇ ਆਖਰੀ ਕੌਮਾਂਤਰੀ ਮੈਚ ਨੂੰ ਲੈ ਕੇ ਚੱਲ ਰਹੀਆਂ ਸੁਰਖੀਆਂ ਨੂੰ ਘੱਟ ਮਹੱਤਵ ਦਿੰਦਿਆਂ ਇੱਥੇ ਕੁਵੈਤ ਖ਼ਿਲਾਫ਼ ਅਹਿਮ ਫੀਫਾ ਵਿਸ਼ਵ ਕੱਪ ਕੁਆਲੀਫਾਇਰ ’ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ। ਜੇ ਭਾਰਤ ਵੀਰਵਾਰ ਨੂੰ ਇਹ ਮੈਚ ਜਿੱਤ ਲੈਂਦਾ ਹੈ ਤਾਂ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਤੀਜੇ ਗੇੜ ’ਚ ਉਸ ਦੀ ਜਗ੍ਹਾ ਲਗਪਗ ਪੱਕੀ ਹੋ ਜਾਵੇਗੀ। ਛੇਤਰੀ ਨੇ ਪਿਛਲੇ ਮਹੀਨੇ ਐਲਾਨ ਕੀਤੀ ਸੀ ਕਿ ਕੁਵੈਤ ਖ਼ਿਲਾਫ਼ ਫੀਫਾ ਕੁਆਲੀਫਾਇਰ ਦੇ ਦੂਜੇ ਗੇੜ ਦਾ ਮੈਚ ਕੌਮਾਂਤਰੀ ਫੁਟਬਾਲ ’ਚ ਉਸ ਦਾ ਆਖਰੀ ਮੈਚ ਹੋਵੇਗਾ। ਕੌਮਾਂਤਰੀ ਪੱਧਰ ’ਤੇ 19 ਸਾਲਾਂ ਤੱਕ ਭਾਰਤੀ ਫੁਟਬਾਲ ਦਾ ਚਿਹਰਾ ਰਹੇ ਇਸ ਖਿਡਾਰੀ ਨੇ ਕੁਵੈਤ ਖ਼ਿਲਾਫ਼ ਮੈਚ ਤੋਂ ਇੱਕ ਦਿਨ ਪਹਿਲਾਂ ਕਿਹਾ, ‘‘ਅਸੀਂ ਇਹ ਮੁਕਾਬਲਾ ਜਿੱਤਣਾ ਚਾਹੁੰਦੇ ਹਾਂ। ਇਹ ਸੌਖਾ ਨਹੀਂ ਹੋਵੇਗਾ ਪਰ ਅਸੀਂ ਤਿਆਰ ਹਾਂ। ਜੇ ਅਸੀਂ ਇਹ ਮੈਚ ਜਿੱਤ ਲੈਂਦੇ ਹਾਂ ਤਾਂ ਇਹ ਸਾਡੇ ਲਈ ਤੀਜੇ ਗੇੜ ਵਿੱਚ ਜਾਣ ਦਾ ਸ਼ਾਨਦਾਰ ਮੌਕਾ ਹੋਵੇਗਾ ਜੋ ਅਸੀਂ ਪਹਿਲਾਂ ਕਦੇ ਹਾਸਲ ਨਹੀਂ ਕੀਤਾ।’’ ਜਦੋਂ ਛੇਤਰੀ ਨੂੰ ਪੁੱਛਿਆ ਗਿਆ ਕਿ ਕੀ ਉਹ ਸੰਨਿਆਸ ਦੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰ ਸਕਦਾ ਹੈ ਤਾਂ ਉਸ ਨੇ ਨਾਂਹ ਵਿਚ ਜਵਾਬ ਦਿੱਤਾ। -ਪੀਟੀਆਈ

Advertisement

Advertisement
Advertisement