ਸ਼ਾਹਰੁਖ ਦੀ ਜਨਮ ਦਿਨ ਪਾਰਟੀ ਵਿੱਚ ਛਾਇਆ ਧੋਨੀ
07:02 AM Nov 05, 2023 IST
Advertisement
ਮੁੰਬਈ: ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਕੱਲ੍ਹ ਆਪਣਾ 58ਵਾਂ ਜਨਮ ਦਿਨ ਮਨਾਇਆ। ਇਸ ਸਬੰਧੀ ਪਾਰਟੀ ਵਿੱਚ ਕਈ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਪਾਰਟੀ ਵਿੱਚ ਪਹੁੰਚਿਆ ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਛਾਇਆ ਰਿਹਾ। ਧੋਨੀ ਵੀਰਵਾਰ ਨੂੰ ਆਪਣੇ ਦੋਸਤ ਸ਼ਾਹਰੁਖ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਿਰਕਤ ਕਰਨ ਲਈ ਮੁੰਬਈ ਆਇਆ ਹੋਇਆ ਸੀ। ਨਿਰਮਾਤਾ ਅਤੇ ਐੱਫਓਬੀ ਐਂਟਰਟੈਨਮੈਂਟ ਦੀ ਸੀਈਓ ਫੌਜ਼ੀਆ ਅਦੀਲ ਬੱਟ ਨੇ ਧੋਨੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਧੋਨੀ ਨੇ ਕਾਲੇ ਬਲੇਜ਼ਰ ਨਾਲ ਕਾਲੀ ਕਮੀਜ਼ ਪਹਿਨੀ ਹੋਈ ਹੈ, ਜਦੋਂਕਿ ਫੌਜ਼ੀਆ ਲਾਲ ਰੰਗ ਦੀ ਪੋਸ਼ਾਕ ਵਿੱਚ ਹੈ। ਫੌਜ਼ੀਆ ਨੇ ਆਲੀਆ ਭੱਟ, ਰਣਵੀਰ ਸਿੰਘ, ਦੀਪਿਕਾ ਪਾਦੂਕੋਨ, ਐਟਲੀ ਅਤੇ ਸ਼ਾਹਰੁਖ ਨਾਲ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਸ ਨੇ ਐਟਲੀ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਅਸਲ ਚੇਨੱਈ ਸੁਪਰ ਕਿੰਗ।’’ -ਆਈਏਐੱਨਐੱਸ
Advertisement
Advertisement