ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਛੱਤੀਸਗੜ੍ਹ: ਨਕਸਲੀਆਂ ਦੇ ਹਮਲੇ ’ਚ ਦੋ ਜਵਾਨ ਸ਼ਹੀਦ

07:03 AM Jun 24, 2024 IST

ਸੁਕਮਾ, 23 ਜੂਨ
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਅੱਜ ਨਕਸਲੀਆਂ ਵੱਲੋਂ ਬਾਰੂਦੀ ਸੁਰੰਗ (ਆਈਈਡੀ) ਦੇ ਟਰੱਕ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ ਕਾਰਨ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐੱਫ) ਦੀ ਕੋਬਰਾ ਯੂਨਿਟ ਦੇ ਦੋ ਜਵਾਨ ਸ਼ਹੀਦ ਹੋ ਗਏ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਕਸਲੀਆਂ ਵੱਲੋਂ ਇਹ ਧਮਾਕਾ ਰਾਜਧਾਨੀ ਰਾਏਪੁਰ ਤੋਂ 400 ਕਿਲੋਮੀਟਰ ਦੂਰ ਸੁਰੱਖਿਆ ਬਲਾਂ ਦੇ ਸਿਲਗੇਰ ਅਤੇ ਟੇਕਲਗੁਡੇਮ ਕੈਂਪਾਂ ਵਿਚਾਲੇ ਟਿੱਮਾਪੁਰਮ ਪਿੰਡ ਨੇੜੇ ਦੁਪਹਿਰ ਲਗਪਗ 3 ਵਜੇ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਕਮਾਂਡੋ ਬਟਾਲੀਅਨ ਫਾਰ ਰੈਜ਼ੂਲਿਊਟ ਐਕਸ਼ਨ (ਕੋਬਰਾ) ਦੀ 201ਵੀਂ ਯੂਨਿਟ ਦੇ ਇੱਕ ਮੂਹਰਲੇ ਦਸਤੇ ਨੇ ਟੇਕਲਗੁਡੇਮ ਵੱਲ ਆਪਣੀ ਸੜਕ ਸੁਰੱਖਿਆ ਡਿਊਟੀ ਤਹਿਤ ਜਗਰਗੁੰਡਾ ਥਾਣਾ ਹੱਦ ਅਧੀਨ ਪੈਂਦੇ ਸਿਲਗੇਰ ਕੈਂਪ ਤੋਂ ਗਸ਼ਤ ਸ਼ੁਰੂ ਕੀਤੀ ਸੀ। ਉਨ੍ਹਾਂ ਮੁਤਾਬਕ ਸੁਰੱਖਿਆ ਮੁਲਾਜ਼ਮ ਇੱਕ ਟਰੱਕ ਅਤੇ ਮੋਟਰਸਾਈਕਲ ’ਤੇ ਸਵਾਰ ਸਨ। ਅਧਿਕਾਰੀ ਨੇ ਕਿਹਾ ਕਿ ਨਕਸਲੀਆਂ ਨੇ ਟਰੱਕ ਨੂੰ ਨਿਸ਼ਾਨਾ ਬਣਾ ਕੇ ਬਾਰੂਦੀ ਸੁਰੰਗ ਨਾਲ ਧਮਾਕਾ ਕੀਤਾ, ਜਿਸ ਵਿੱਚ ਸਿਪਾਹੀ ਸ਼ੈਲੇਂਦਰ (29) ਅਤੇ ਡਰਾਈਵਰ ਵਿਸ਼ਨੂ ਆਰ. (35) ਸ਼ਹੀਦ ਹੋ ਗਏ, ਜਿਹੜੇ ਕ੍ਰਮਵਾਰ ਉੱਤਰ ਪ੍ਰਦੇਸ਼ ਤੇ ਕੇਰਲ ਦੇ ਰਹਿਣ ਵਾਲੇ ਸਨ। ਟਰੱਕ ’ਚ ਹੋਰ ਕੋਈ ਸਵਾਰ ਨਹੀਂ ਸੀ। ਅਧਿਕਾਰੀਆਂ ਨੇ ਕਿਹਾ ਕਿ ਧਮਾਕੇ ਦੀ ਸੂਚਨਾ ਮਿਲਣ ਮਗਰੋਂ ਹੋਰ ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਏ ਹਨ ਤੇ ਜਵਾਨਾਂ ਦੀਆਂ ਦੇਹਾਂ ਨੂੰ ਜੰਗਲ ਵਿੱਚੋਂ ਕੱਢਿਆ ਜਾ ਰਿਹਾ ਹੈ। ਉੱਥੇ ਤਲਾਸ਼ੀ ਮੁਹਿੰਮ ਜਾਰੀ ਹੈ। ਇਸ ਦੌਰਾਨ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂ ਦੇਓ ਸਾਈ ਨੇ ਘਟਨਾ ’ਤੇ ਅਫਸੋਸ ਜਤਾਇਆ ਹੈ ਅਤੇ ਕਿਹਾ ਕਿ ਜਵਾਨਾਂ ਦੀ ਸ਼ਹੀਦੀ ਅਜਾਈਂ ਨਹੀਂ ਜਾਵੇਗੀ। ਐਕਸ ’ਤੇ ਪੋਸਟ ’ਚ ਉਨ੍ਹਾਂ, ‘‘ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਅਤੇ ਪੀੜਤ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।’’ ਇਸੇ ਦੌਰਾਨ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੇ ਧਾਮਤਾਰੀ ਜ਼ਿਲ੍ਹੇ ’ਚ ਖੱਲਾਰੀ ਥਾਣੇ ਅਧੀਨ ਪੈਂਦੇ ਪਿੰਡਾਂ ਮੁਹਕੋਟ-ਆਮਝਰ ਨੇੜੇ ਜੰਗਲ ’ਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਇੱਕ ਨਕਸਲੀ ਨੂੰ ਮਾਰ ਮੁਕਾਇਆ। ਉਨ੍ਹਾਂ ਕਿਹਾ ਕਿ ਸੂਬੇ ’ਚ ਇਸ ਸਾਲ ਵੱਖ-ਵੱਖ ਮੁਕਾਬਲਿਆਂ ’ਚ ਹੁਣ ਤੱਕ 133 ਨਕਸਲੀ ਮਾਰੇ ਜਾ ਚੁੱਕੇ ਹਨ। -ਪੀਟੀਆਈ

Advertisement

Advertisement
Advertisement