For the best experience, open
https://m.punjabitribuneonline.com
on your mobile browser.
Advertisement

ਛੱਤੀਸਗੜ੍ਹ: ਸਾਬਕਾ ਵਿਧਾਇਕ ਦੇ ਬੰਗਲੇ ’ਚ ਗੋਲੀ ਚੱਲਣ ਕਾਰਨ ਸੁਰੱਖਿਆ ਮੁਲਾਜ਼ਮ ਦੀ ਮੌਤ ਤੇ ਪਲਟੂਨ ਕਮਾਂਡਰ ਜ਼ਖ਼ਮੀ

11:37 AM Apr 26, 2024 IST
ਛੱਤੀਸਗੜ੍ਹ  ਸਾਬਕਾ ਵਿਧਾਇਕ ਦੇ ਬੰਗਲੇ ’ਚ ਗੋਲੀ ਚੱਲਣ ਕਾਰਨ ਸੁਰੱਖਿਆ ਮੁਲਾਜ਼ਮ ਦੀ ਮੌਤ ਤੇ ਪਲਟੂਨ ਕਮਾਂਡਰ ਜ਼ਖ਼ਮੀ
Advertisement

ਰਾਏਪੁਰ, 26 ਅਪਰੈਲ
ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਅੱਜ ਸਾਬਕਾ ਕਾਂਗਰਸੀ ਵਿਧਾਇਕ ਦੇ ਬੰਗਲੇ 'ਤੇ ਕਥਿਤ ਤੌਰ 'ਤੇ ਅਚਾਨਕ ਗੋਲੀਬਾਰੀ ਵਿਚ ਸੁਰੱਖਿਆ ਕਰਮਚਾਰੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਅੱਜ ਸਵੇਰੇ 7 ਤੋਂ 8 ਵਜੇ ਦੇ ਦਰਮਿਆਨ ਸ਼ਹਿਰ ਦੇ ਸਿਵਲ ਲਾਈਨ ਇਲਾਕੇ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਦੇਵਤੀ ਕਰਮਾ ਦੇ ਬੰਗਲੇ 'ਤੇ ਅਚਾਨਕ ਹੋਈ ਗੋਲੀਬਾਰੀ ਵਿੱਚ ਛੱਤੀਸਗੜ੍ਹ ਆਰਮਡ ਫੋਰਸ ਦੇ ਜਵਾਨ ਦੀ ਮੌਤ ਹੋ ਗਈ ਅਤੇ ਸਹਾਇਕ ਪਲਟੂਨ ਕਮਾਂਡਰ ਜ਼ਖ਼ਮੀ ਹੋ ਗਿਆ। ਇਹ ਘਟਨਾ ਉਦੋਂ ਹੋਈ, ਜਦੋਂ ਸਿਪਾਹੀ ਬੰਗਲੇ ਦੀ ਬੈਰਕ ਵਿੱਚ ਆਪਣੇ ਸਰਵਿਸ ਹਥਿਆਰਾਂ ਦੀ ਸਫਾਈ ਕਰ ਰਹੇ ਸਨ। ਸ਼ੁਰੂਆਤੀ ਜਾਣਕਾਰੀ ਅਨੁਸਾਰ ਪਿਸਤੌਲ ਤੋਂ ਚੱਲੀ ਗੋਲੀ ਗਲਤੀ ਨਾਲ ਸਹਾਇਕ ਪਲਟੂਨ ਕਮਾਂਡਰ ਰਾਮ ਕੁਮਾਰ ਦੋਹਰਾ ਦੇ ਹੱਥ ’ਚੋਂ ਨਿਕਲਦੀ ਹੋਈ ਹੌਲਦਾਰ ਅਜੈ ਸਿੰਘ ਦੀ ਛਾਤੀ ਵਿੱਚ ਜਾ ਲੱਗੀ।

Advertisement

Advertisement
Author Image

Advertisement
Advertisement
×