ਛੱਤੀਸਗੜ੍ਹ: ਬਾਰੂਦ ਬਣਾਉਣ ਵਾਲੀ ਫੈਕਟਰੀ ’ਚ ਧਮਾਕੇ ਕਾਰਨ ਇਕ ਮੌਤ ਤੇ 6 ਜ਼ਖ਼ਮੀ
01:58 PM May 25, 2024 IST
ਬੇਮੇਤਾਰਾ, 25 ਮਈ
ਛੱਤੀਸਗੜ੍ਹ ਦੇ ਬੇਮੇਤਾਰਾ ਜ਼ਿਲ੍ਹੇ ਵਿੱਚ ਅੱਜ ਬਾਰੂਦ ਬਣਾਉਣ ਵਾਲੀ ਫੈਕਟਰੀ ਵਿੱਚ ਹੋਏ ਧਮਾਕੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ। ਬੇਰਲਾ ਵਿਕਾਸ ਬਲਾਕ ਦੇ ਪਿਰਦਾ ਪਿੰਡ ਦੇ ਨੇੜੇ ਸਥਿਤ ਬਾਰੂਦ ਫੈਕਟਰੀ ਵਿਚ ਧਮਾਕਾ ਹੋਇਆ। ਮੌਕੇ ’ਤੇ ਮੌਜੂਦ ਲੋਕਾਂ ਨੇ ਸਥਾਨਕ ਨਿਊਜ਼ ਚੈਨਲਾਂ ਨੂੰ ਦੱਸਿਆ ਕਿ ਧਮਾਕੇ ਦੇ ਸਮੇਂ ਫੈਕਟਰੀ ਵਿੱਚ ਘੱਟੋ-ਘੱਟ 100 ਵਿਅਕਤੀ ਮੌਜੂਦ ਸਨ। ਸੂਤਰਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਮਲਬੇ ਨੂੰ ਹਟਾਇਆ ਜਾ ਰਿਹਾ ਹੈ।
Advertisement
Advertisement
Related News
Advertisement