ਛੱਤੀਸਗੜ੍ਹ: ਜਾਦੂ-ਟੋਨੇ ਦੇ ਸ਼ੱਕ ਹੇਠ ਪੰਜ ਜਣਿਆਂ ਦੀ ਹੱਤਿਆ
07:07 AM Sep 16, 2024 IST
ਸੁਕਮਾ: ਛੱਤੀਸਗੜ੍ਹ ਦੇ ਕਬਾਇਲੀ ਬਹੁ-ਗਿਣਤੀ ਵਾਲੇ ਸੁਕਮਾ ਜ਼ਿਲ੍ਹੇ ਦੇ ਇੱਕ ਪਿੰਡ ’ਚ ਅੱਜ ਜਾਦੂ-ਟੋਨਾ ਕਰਨ ਦੇ ਸ਼ੱਕ ਹੇਠ ਤਿੰਨ ਮਹਿਲਾਵਾਂ ਸਮੇਤ ਪੰਜ ਜਣਿਆਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਇਨ੍ਹਾਂ ਹੱਤਿਆਵਾਂ ਦੇ ਮਾਮਲੇ ’ਚ ਇੱਕ ਹੀ ਪਿੰਡ ਦੇ ਪੰਜ ਜਣਿਆਂ ਨੂੰ ਹਿਰਾਸਤ ’ਚ ਲਿਆ ਹੈ ਤੇ ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇੱਕ ਪੁਲੀਸ ਅਧਿਕਾਰੀ ਨੇ ਇੱਥੇ ਦੱਸਿਆ ਕਿ ਇਹ ਘਟਨਾ ਕੋਂਟਾ ਥਾਣੇ ਅਧੀਨ ਪੈਂਦੇ ਖੇਤਰ ਦੇ ਏਕਤਲ ਪਿੰਡ ’ਚ ਵਾਪਰੀ ਤੇ ਪੀੜਤਾਂ ਦੀ ਪਛਾਣ ਮੌਸਮ ਕੰਨਾ (34), ਉਸ ਦੀ ਪਤਨੀ ਮੌਸਮ ਬਿਰੀ, ਮੌਸਮ ਬੁੱਚਾ (34), ਉਸ ਦੀ ਪਤਨੀ ਮੌਸਮ ਆਰਜ਼ੂ (32) ਅਤੇ ਇੱਕ ਹੋਰ ਮਹਿਲਾ ਕਰਕਾ ਲੱਛੀ (43) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ। -ਪੀਟੀਆਈ
Advertisement
Advertisement