ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛੱਤੀਸਗੜ੍ਹ: ਮੁਕਾਬਲੇ ਵਿਚ ਚਾਰ ਨਕਸਲੀ ਹਲਾਕ, ਹੈੱਡ ਕਾਂਸਟੇਬਲ ਸ਼ਹੀਦ

12:04 PM Jan 05, 2025 IST
ਫਾਈਲ ਫੋਟੋ।

ਦਾਂਤੇਵਾੜਾ(ਛੱਤੀਸਗੜ੍ਹ), 5 ਜਨਵਰੀ
ਛੱਤੀਸਗੜ੍ਹ ਦੇ ਬਸਤਰ ਖੇਤਰ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਚਾਰ ਨਕਸਲੀਆਂ ਦੀ ਜਾਨ ਜਾਂਦੀ ਰਹੀ ਜਦੋਂਕਿ ਡਿਸਟ੍ਰਿਕਟ ਰਿਜ਼ਰਵ ਗਾਰਡ (ਡੀਆਰਜੀ) ਦਾ ਹੈੱਡ ਕਾਂਸਟੇਬਲ ਸ਼ਹੀਦ ਹੋ ਗਿਆ। ਮੁਕਾਬਲਾ ਸ਼ਨਿੱਚਰਵਾਰ ਸ਼ਾਮ ਨੂੰ ਨਰਾਇਣਪੁਰ ਤੇ ਦਾਂਤੇਵਾੜਾ ਦੀ ਸਰਹੱਦ ਨਾਲ ਦੱਖਣੀ ਅਬੂਜਮਾਦ ਦੇ ਜੰਗਲਾਂ ਵਿਚ ਹੋਇਆ। ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਡੀਆਰਜੀ ਤੇ ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਦੀ ਸਾਂਝੀ ਟੀਮ ਵੱਲੋਂ ਜੰਗਲ ਵਿਚ ਨਕਸਲੀਆਂ ਖਿਲਾਫ਼ ਅਪਰੇਸ਼ਨ ਚਲਾਇਆ ਗਿਆ ਸੀ, ਜਦੋਂ ਨਕਸਲੀਆਂ ਵੱਲੋਂ ਕੀਤੀ ਫਾਇਰਿੰਗ ਮਗਰੋਂ ਦੁਵੱਲੀ ਗੋਲੀਬਾਰੀ ਸ਼ੁਰੂ ਹੋ ਗਈ। ਅਧਿਕਾਰੀ ਨੇ ਕਿਹਾ ਕਿ ਸ਼ਨਿੱਚਰਵਾਰ ਰਾਤ ਨੂੰ ਗੋਲੀਬਾਰੀ ਰੁਕੀ ਤਾਂ ਮੌਕੇ ਤੋਂ ਚਾਰ ਨਕਸਲੀਆਂ ਦੀਆਂ ਲਾਸ਼ਾਂ ਦੇ ਨਾਲ ਏਕੇ-47 ਰਾਈਫਲ ਤੇ ਸੈਲਫ ਲੋਡਿੰਗ ਰਾਈਫਲ (ਐੱਸਐੱਲਆਰ) ਸਣੇ ਸਵੈਚਾਲਿਤ ਹਥਿਆਰ ਮਿਲੇ ਹਨ। ਮੁਕਾਬਲੇ ਦੌਰਾਨ ਡੀਆਰੀਜੀ ਦਾ ਹੈੱਡ ਕਾਂਸਟੇਬਲ ਸਾਨੂ ਕਰਮ ਸ਼ਹੀਦ ਹੋ ਗਿਆ। ਅਧਿਕਾਰੀ ਮੁਤਾਬਕ ਇਲਾਕੇ ਵਿਚ ਤਲਾਸ਼ੀ ਮੁਹਿੰਮ ਜਾਰੀ ਸੀ। ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਨਾਰਾਇਣਪੁਰ, ਦਾਂਤੇਵਾੜਾ, ਕੋਂਡਾਗਾਓਂ ਤੇ ਬਸਤਰ ਜ਼ਿਲ੍ਹਿਆਂ ਦੀਆਂ ਡੀਆਰਜੀ ਟੀਮਾਂ ਨੂੰ ਨਾਲ ਲੈ ਕੇ ਨਕਸਲ ਵਿਰੋਧੀ ਅਪਰੇਸ਼ਨ ਵਿੱਢਿਆ ਸੀ। ਉਧਰ ਮੁੱਖ ਮੰਤਰੀ ਵਿਸ਼ਨੂ ਦਿਓ ਸਾਈ ਨੇ ਕਿਹਾ ਕਿ ਨਕਸਲਵਾਦ ਦੀ ਅਲਾਮਤ ਨੂੰ ਖ਼ਤਮ ਕਰਨ ਲਈ ਲੜਾਈ ਜਾਰੀ ਰਹੇਗੀ। ਸਾਈ ਨੇ ਮਗਰੋਂ ਐਕਸ ’ਤੇ ਇਕ ਪੋਸਟ ਵਿਚ ਇਸ ਅਪਰੇਸ਼ਨ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਮੁੱਖ ਮੰਤਰੀ ਨੇ ਮੁਕਾਬਲੇ ਵਿਚ ਸ਼ਹੀਦ ਹੋਏ ਪੁਲੀਸ ਮੁਲਾਜ਼ਮ ਦੀ ਮੌਤ ’ਤੇ ਦੁੱਖ ਜਤਾਇਆ ਹੈ। -ਪੀਟੀਆਈ

Advertisement

Advertisement