ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਛੱਤੀਸਗੜ੍ਹ: ਨਕਸਲੀਆਂ ਤੋਂ ਪਹਿਲੀ ਵਾਰ ਜਾਅਲੀ ਨੋਟ ਬਰਾਮਦ

07:51 AM Jun 24, 2024 IST

ਸੁਕਮਾ, 23 ਜੂਨ
ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਕਾਰਵਾਈ ਕਰਦਿਆਂ ਸੂਬੇ ’ਚੋਂ ਪਹਿਲੀ ਵਾਰ ਭਾਰੀ ਮਾਤਰਾ ’ਚ ਜਾਅਲੀ ਕਰੰਸੀ ਅਤੇ ਇਨ੍ਹਾਂ ਨੋਟਾਂ ਦੀ ਛਪਾਈ ਲਈ ਨਕਸਲੀਆਂ ਵੱਲੋਂ ਵਰਤਿਆ ਜਾਣ ਵਾਲਾ ਸਾਜ਼ੋ-ਸਾਮਾਨ ਵੀ ਬਰਾਮਦ ਕੀਤਾ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ ਪੁਲੀਸ ਮੁਤਾਬਕ ਬਸਤਰ ਦੇ ਦਿਹਾਤੀ ਇਲਾਕਿਆਂ ’ਚ ਹਫ਼ਤਾਵਾਰੀ ਮਾਰਕੀਟ ਵਿੱਚ ਨਕਸਲੀ ਲੰਮੇ ਸਮੇਂ ਤੋਂ ਕਥਿਤ ਜਾਅਲੀ ਨੋਟਾਂ ਦੀ ਵਰਤੋਂ ਕਰਕੇ ਆਦਿਵਾਸੀਆਂ ਨਾਲ ਧੋਖਾਧੜੀ ਕਰ ਰਹੇ ਸਨ। ਸੁਕਮਾ ਦੇ ਐੱਸਪੀ ਕਿਰਨ ਜੀ. ਚਵਾਨ ਨੇ ਦਾਅਵਾ ਕੀਤਾ ਕਿ ਨਕਸਲੀਆਂ ਵੱਲੋਂ ਇਸ ਕਦਮ ਨਾਲ ਭਾਰਤੀ ਅਰਥਚਾਰੇ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਬਲਾਂ ਦੇ ਸੁਰੱਖਿਆ ਜਵਾਨਾਂ ਦੀ ਟੀਮ ਨੇ ਜ਼ਿਲ੍ਹੇ ਦੇ ਕੋਰਾਜਗੁੜਾ ਪਿੰਡ ਨੇੜੇ ਜੰਗਲ ’ਚ ਸ਼ਨਿਚਰਵਾਰ ਸ਼ਾਮ ਨੂੰ ਤਲਾਸ਼ੀ ਮੁਹਿੰਮ ਦੌਰਾਨ ਇਹ ਬਰਾਮਦਗੀ ਕੀਤੀ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੀ ਕਰੰਸੀ ਜ਼ਬਤ ਕੀਤੀ ਗਈ ਹੈ। ਚਵਾਨ ਨੇ ਕਿਹਾ, ‘‘ਸੂਬਾ ਤਿੰਨ ਦਹਾਕਿਆਂ ਤੋਂ ਇਸ ਸਮੱਸਿਆ ਨਾਲ ਜੂਝ ਰਿਹਾ ਹੈ ਤੇ ਨਕਸਲੀਆਂ ਵੱਲੋਂ ਛਾਪੇ ਗਏ ਨੋਟ ਸੂਬੇ ਵਿੱਚੋਂ ਪਹਿਲੀ ਵਾਰ ਬਰਾਮਦ ਕੀਤੇ ਗਏ ਹਨ।’’
ਪੁਲੀਸ ਕਪਤਾਨ ਚਵਾਨ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਭਾਰੀ ਮਾਤਰਾ ’ਚ 50, 100, 200 ਤੇ 500 ਰੁਪਏ ਦੇ ਜਾਅਲੀ ਨੋਟ, ਦੋ ਪ੍ਰਿੰਟਿੰਗ ਮਸ਼ੀਨਾਂ, ਇੱਕ ਇਨਵਰਟਰ ਮਸ਼ੀਨ, ਸਿਆਹੀ ਦੀਆਂ ਬੋਤਲਾਂ, ਪ੍ਰਿੰਟਰ ਦੇ ਚਾਰ ਕਾਰਟਰਿਜ, ਨੌਂ ਪ੍ਰਿੰਟਰ ਰੋਲਰ, ਛੇ ਵਾਇਰਲੈੱਸ ਸੈੱਟ, ਉਨ੍ਹਾਂ ਦੇ ਚਾਰਜਰ ਅਤੇ ਬੈਟਰੀ ਬਰਾਮਦ ਕੀਤੀ ਗਈ ਹੈ। ਚਵਾਨ ਮੁਤਾਬਕ ਦੋ ਬੰਦੂਕਾਂ, ਭਾਰੀ ਮਾਤਰਾ ’ਚ ਵਿਸਫੋਟਕਾਂ ਤੋਂ ਇਲਾਵਾ ਹੋਰ ਸਮੱਗਰੀ ਅਤੇ ਨਕਸਲੀਆਂ ਦੀ ਵਰਦੀ ਵੀ ਜ਼ਬਤ ਕੀਤੀ ਗਈ ਹੈ। -ਪੀਟੀਆਈ

Advertisement

Advertisement
Advertisement