For the best experience, open
https://m.punjabitribuneonline.com
on your mobile browser.
Advertisement

ਛੱਤੀਸਗੜ੍ਹ: ਸੀਏਐੱਫ ਜਵਾਨ ਨੇ ਗੋਲੀਆਂ ਨਾਲ ਦੋ ਸਾਥੀਆਂ ਨੂੰ ਮਾਰਿਆ, ਦੋ ਜ਼ਖ਼ਮੀ

07:28 AM Sep 19, 2024 IST
ਛੱਤੀਸਗੜ੍ਹ  ਸੀਏਐੱਫ ਜਵਾਨ ਨੇ ਗੋਲੀਆਂ ਨਾਲ ਦੋ ਸਾਥੀਆਂ ਨੂੰ ਮਾਰਿਆ  ਦੋ ਜ਼ਖ਼ਮੀ
Advertisement

ਬਲਰਾਮਪੁਰ, 18 ਸਤੰਬਰ
ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ਵਿੱਚ ਛੱਤੀਸਗੜ੍ਹ ਆਰਮਡ ਫੋਰਸ ਦੇ ਜਵਾਨ ਵੱਲੋਂ ਆਪਣੀ ਸਰਵਿਸ ਰਾਈਫਲ ਨਾਲ ਗੋਲੀਆਂ ਚਲਾਉਣ ਕਾਰਨ ਉਸ ਦੇ ਦੋ ਸਾਥੀ ਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਸਮਰੀ ਥਾਣੇ ਅਧੀਨ ਪੈਂਦੇ ਭੂਟਾਹੀ ਖੇਤਰ ਵਿੱਚ ਸਥਿਤ ਸੀਏਐੱਫ ਦੀ 11ਵੀਂ ਬਟਾਲੀਅਨ ਦੇ ਕੈਂਪ ਵਿੱਚ ਜਵਾਨ ਅਜੈ ਨੇ ਆਪਣੀ ਸਰਵਿਸ ਰਾਈਫਲ ਨਾਲ ਆਪਣੇ ਸਾਥੀਆਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਕਾਂਸਟੇਬਲ ਰੁਪੇਸ਼ ਪਟੇਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਕਾਂਸਟੇਬਲ ਸੰਦੀਪ ਪਾਂਡੇ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਦੋ ਜ਼ਖਮੀਆਂ ਅੰਬੂਜ ਸ਼ੁਕਲਾ ਅਤੇ ਰਾਹੁਲ ਬਘੇਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਸੁਣਨ ਮਗਰੋਂ ਮੌਕੇ ’ਤੇ ਪਹੁੰਚੇ ਜਵਾਨਾਂ ਨੇ ਅਜੈ ਨੂੰ ਤੁਰੰਤ ਕਾਬੂ ਕਰ ਲਿਆ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement