ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਛੱਤੀਸਗੜ੍ਹ: 14 ਸਾਲ ਦੀ ਵਿਦਿਆਰਥਣ ਨੇ ਖ਼ੁਦਕੁਸ਼ੀ ਕੀਤੀ, ਕੁੱਝ ਦਿਨ ਪਹਿਲਾਂ ਇਸੇ ਸਕੂਲ ਦੀ ਬੱਚੀ ਨੇ ਅਧਿਆਪਕ ਤੋਂ ਤੰਗੇ ਹੋ ਕੇ ਦਿੱਤੀ ਸੀ ਜਾਨ

03:34 PM Feb 19, 2024 IST

ਅੰਬੀਕਾਪੁਰ, 19 ਫਰਵਰੀ
ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿੱਚ ਨਿੱਜੀ ਸਕੂਲ ਦੀ14 ਸਾਲਾ ਵਿਦਿਆਰਥਣ ਨੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਉਸ ਸਕੂਲ ਦੀ ਹੈ, ਜਿਸ ਦੀ 6ਵੀਂ ਦੀ ਵਿਦਿਆਰਥਣ ਨੇ ਅਧਿਆਪਕ ਵੱਲੋਂ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ’ਤੇ ਖੁਦਕੁਸ਼ੀ ਕਰ ਲਈ ਹੈ। ਐਤਵਾਰ ਰਾਤ ਨੂੰ ਗਾਂਧੀਨਗਰ ਥਾਣਾ ਖੇਤਰ ਦੇ ਇਲਾਕੇ 'ਚ ਨਿਰਮਾਣ ਅਧੀਨ ਘਰ 'ਚ ਲੜਕੀ ਛੱਤ ਨਾਲ ਲਟਕਦੀ ਮਿਲੀ।ਉਹ ਪ੍ਰਾਈਵੇਟ ਸਕੂਲ ਵਿੱਚ 8ਵੀਂ ਜਮਾਤ ਦੀ ਵਿਦਿਆਰਥਣ ਸੀ। ਪੁਲੀਸ ਨੇ ਕਿਹਾ ਕਿ ਹਾਲੇ ਤੱਕ ਖੁ਼ਦਕੁਸ਼ੀ ਨੋਟ ਨਹੀਂ ਮਿਲਿਆ ਹੈ। 6 ਫਰਵਰੀ ਨੂੰ ਇਸੇ ਸਕੂਲ ਦੀ 6ਵੀਂ ਜਮਾਤ ਦੀ ਵਿਦਿਆਰਥਣ ਮਨੀਪੁਰ ਥਾਣਾ ਖੇਤਰ ਦੇ ਦਾਰੀਪਾਰਾ ਖੇਤਰ ਵਿੱਚ ਆਪਣੇ ਘਰ ਦੇ ਕਮਰੇ ਵਿੱਚ ਛੱਤ ਨਾਲ ਲਟਕਦੀ ਮਿਲੀ ਸੀ। ਆਪਣੇ ਕਮਰੇ 'ਚੋਂ ਮਿਲੇ ਸੁਸਾਈਡ ਨੋਟ 'ਚ ਵਿਦਿਆਰਥਣ ਨੇ ਅਧਿਆਪਕ 'ਤੇ ਉਸ ਨੂੰ ਕਥਿਤ ਤੌਰ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਜਾਂਚ ਤੋਂ ਬਾਅਦ ਪੁਲੀਸ ਨੇ ਧਾਰਾ 305 ਤਹਿਤ ਅਧਿਆਪਕ ਨੂੰ ਗ੍ਰਿਫਤਾਰ ਕੀਤਾ ਹੈ।

Advertisement

Advertisement
Advertisement