For the best experience, open
https://m.punjabitribuneonline.com
on your mobile browser.
Advertisement

ਛੱਤੀਸਗੜ੍ਹ: ਪਿਕਅੱਪ ਤੇ ਮਿਨੀ ਟਰੱਕ ਦੀ ਟੱਕਰ ਵਿਚ 9 ਹਲਾਕ, 23 ਜ਼ਖ਼ਮੀ

07:29 AM Apr 30, 2024 IST
ਛੱਤੀਸਗੜ੍ਹ  ਪਿਕਅੱਪ ਤੇ ਮਿਨੀ ਟਰੱਕ ਦੀ ਟੱਕਰ ਵਿਚ 9 ਹਲਾਕ  23 ਜ਼ਖ਼ਮੀ
ਸੜਕ ਹਾਦਸੇ ਵਾਲੀ ਥਾਂ ’ਤੇ ਜਾਂਚ ਕਰਦੀ ਹੋਈ ਪੁਲੀਸ। -ਫੋਟੋ: ਪੀਟੀਆਈ
Advertisement

ਬੇਮੇਤਰਾ, 29 ਅਪਰੈਲ
ਛੱਤੀਸਗੜ੍ਹ ਦੇ ਬੇਮੇਤਰਾ ਜ਼ਿਲ੍ਹੇ ਵਿਚ ਪਿਕਅੱਪ ਗੱਡੀ ਦੀ ਮਿਨੀ ਟਰੱਕ ਨਾਲ ਟੱਕਰ ਵਿਚ ਛੇ ਮਹਿਲਾਵਾਂ ਤੇ ਤਿੰਨ ਬੱਚੇ ਹਲਾਕ ਹੋ ਗਏ ਜਦੋਂਕਿ 23 ਵਿਅਕਤੀ ਜ਼ਖ਼ਮੀ ਦੱਸੇ ਜਾਂਦੇ ਹਨ। ਜ਼ਖ਼ਮੀਆਂ ’ਚੋਂ ਕੁਝ ਦੀ ਹਾਲਤ ਗੰਭੀਰ ਹੈ। ਹਾਦਸਾ ਐਤਵਾਰ ਰਾਤ ਨੂੰ ਬੇਮੇਤਰਾ-ਸਿਮਗਾ ਸਰਹੱਦ ਨੇੜੇ ਕਠੀਆ ਪਿੰਡ ਕੋਲ ਵਾਪਰਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਪਥਾਰਾ ਪਿੰਡ ਦੇ ਵਸਨੀਕ ਤਿਰੱਈਆ ਪਿੰਡ ਵਿਚ ਇਕ ਪਰਿਵਾਰਕ ਸਮਾਗਮ ’ਚ ਹਾਜ਼ਰੀ ਭਰਨ ਮਗਰੋਂ ਪਰਤ ਰਹੇ ਸਨ। ਮੁੱਖ ਮੰਤਰੀ ਵਿਸ਼ਨੂ ਦਿਓ ਸਾਈ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਜ਼ਖ਼ਮੀਆਂ ਦੇ ਬਿਹਤਰ ਇਲਾਜ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋੜੀਂਦੀਆਂ ਹਦਾਇਤਾਂ ਕੀਤੀਆਂ ਹਨ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਪਿਕਅੱਪ ਗੱਡੀ ਸੜਕ ਕੰਢੇ ਪਾਰਕ ਕੀਤੇ ਮਿਨੀ ਟਰੱਕ ਨਾਲ ਟਕਰਾਅ ਗਈ। ਹਾਦਸੇ ਵਿਚ ਭੂਰੀ ਨਿਸ਼ਾਦ (50), ਨੀਰਾ ਸਾਹੂ (55), ਗੀਤਾ ਸਾਹੂ(60), ਅਗਨੀਆ ਸਾਹੂ (60), ਖ਼ੁਸ਼ਬੂ ਸਾਹੂ (39), ਮਧੂ ਸਾਹੂ(5), ਰਾਕੇਸ਼ ਨਿਸ਼ਾਦ (6) ਤੇ ਟਵਿੰਕਲ ਨਿਸ਼ਾਦ (6) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਰਤਨਾ ਸਾਹੂ(50) ਨੇ ਰਾਏਪੁਰ ਤਬਦੀਲ ਕਰਦਿਆਂ ਰਾਹ ਵਿਚ ਦਮ ਤੋੜ ਦਿੱਤਾ। ਤਿੰਨ ਗੰਭੀਰ ਜ਼ਖ਼ਮੀਆਂ ਨੂੰ ਏਮਸ ਰਾਏਪੁਰ ਤੇ ਚੌਥੇ ਨੂੰ ਇਕ ਹੋਰ ਹਸਪਤਾਲ ਦਾਖ਼ਲ ਕੀਤਾ ਗਿਆ ਹੈ। ਮੰਤਰੀ ਦਿਆਲਦਾਸ ਬਘੇਲ ਤੇ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਤੇ ਦੁਰਗ ਲੋਕ ਸਭਾ ਹਲਕੇ ਤੋਂ ਉਮੀਦਵਾਰ ਵਿਜੈ ਬਘੇਲ ਨੇ ਪਥਾਰਾ ਪਿੰਡ ਜਾ ਕੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਇਆ। -ਪੀਟੀਆਈ

Advertisement

Advertisement
Author Image

Advertisement
Advertisement
×