For the best experience, open
https://m.punjabitribuneonline.com
on your mobile browser.
Advertisement

ਛੱਤੀਸਗੜ੍ਹ: ਸੜਕ ਹਾਦਸੇ ’ਚ 6 ਔਰਤਾਂ ਤੇ 3 ਬੱਚਿਆਂ ਦੀ ਮੌਤ

11:23 AM Apr 29, 2024 IST
ਛੱਤੀਸਗੜ੍ਹ  ਸੜਕ ਹਾਦਸੇ ’ਚ 6 ਔਰਤਾਂ ਤੇ 3 ਬੱਚਿਆਂ ਦੀ ਮੌਤ
Advertisement

ਬੇਮੇਤਾਰਾ, 29 ਅਪਰੈਲ
ਛੱਤੀਸਗੜ੍ਹ ਦੇ ਬੇਮੇਤਾਰਾ ਜ਼ਿਲ੍ਹੇ ਵਿਚ ਸੜਕ ਹਾਦਸੇ ਕਾਰਨ 6 ਔਰਤਾਂ ਅਤੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ 23 ਜ਼ਖ਼ਮੀ ਹੋ ਗਏ। ਜ਼ਿਲ੍ਹੇ ਦੇ ਕਠੀਆ ਪਿੰਡ ਨੇੜੇ ਐਤਵਾਰ ਰਾਤ ਨੂੰ ਪਿਕਅੱਪ ਗੱਡੀ ਦੀ ਇਕ ਹੋਰ ਗੱਡੀ ਨਾਲ ਟੱਕਰ ਹੋਣ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ 6 ਔਰਤਾਂ ਅਤੇ ਤਿੰਨ ਬੱਚੇ ਸ਼ਾਮਲ ਹਨ। ਪਿੰਡ ਪਥਰਾੜਾ ਦੇ ਲੋਕ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਿੱਕਅੱਪ ਗੱਡੀ ਵਿੱਚ ਪਿੰਡ ਤਿਰਈਆ ਗਏ ਹੋਏ ਸਨ। ਰਾਤ ਨੂੰ ਵਾਪਸੀ ਵੇਲੇ ਉਨ੍ਹਾਂ ਦਾ ਵਾਹਨ ਸੜਕ ਕੰਢੇ ਖੜ੍ਹੇ ਵਾਹਨ ਨਾਲ ਟਕਰਾਅ ਗਿਆ।

Advertisement

Advertisement
Author Image

Advertisement
Advertisement
×