ਬੀਕੇਯੂ ਉਗਰਾਹਾਂ ਵੱਲੋਂ ਚੇਤਨਾ ਕਨਵੈਨਸ਼ਨ 4 ਨੂੰ
07:51 AM Jul 31, 2024 IST
Advertisement
ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕੇਂਦਰ ਸਰਕਾਰ ਦੇ ਲਾਗੂ ਕੀਤੇ ਨਵੇਂ ਫ਼ੌਜਦਾਰੀ ਕਾਨੂੰਨਾਂ ਬਾਰੇ ਲੋਕ ਚੇਤਨਾ ਲਈ ਵਿੱਢੀ ਮੁਹਿੰਮ ਤਹਿਤ 4 ਅਗਸਤ ਨੂੰ ਲੁਧਿਆਣਾ (ਬਲਾਕ ਮਲੌਦ) ਦੇ ਪਿੰਡ ਸਿਹੌੜਾ ਵਿਖੇ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਦੌਰਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ (ਭਾਣਜਾ ਸ਼ਹੀਦ ਭਗਤ ਸਿੰਘ) ਅਤੇ ਡੈਮੋਕ੍ਰੈਟਿਕ ਲਾਇਰ ਐਸੋਸੀਏਸ਼ਨ ਦੇ ਉੱਘੇ ਵਕੀਲ ਹਰਪ੍ਰੀਤ ਸਿੰਘ ਜੀਰਖ ਇਹਨਾਂ ਕਾਨੂੰਨਾਂ ਦੇ ਲੋਕ ਮਾਰੂ ਪ੍ਰਭਾਵਾਂ ਅਤੇ ਸਰਕਾਰੀ ਮਨਸੂਬਿਆਂ ਬਾਰੇ ਅਹਿਮ ਖੁਲਾਸੇ ਕਰਨਗੇ।
Advertisement
Advertisement
Advertisement