ਚੇਤਨਪੁਰਾ: ਪਿਤਾ-ਪੁੱਤਰ ਵਿਚਾਲੇ ਚੱਲੀਆਂ ਗੋਲੀਆਂ, ਪਿਤਾ ਦੀ ਮੌਤ ਤੇ ਪੁੱਤ ਗੰਭੀਰ ਜ਼ਖ਼ਮੀ
01:59 PM May 14, 2024 IST
ਰਣਬੀਰ ਮਿੰਟੂ
ਚੇਤਨਪੁਰਾ,14 ਮਈ
ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡ ਨੰਗਲੀ (ਫਤਹਿਗੜ੍ਹ ਚੂੜੀਆਂ ਰੋਡ) ਵਿਖੇ ਬੀਤੀ ਰਾਤ 12ਵੀਂ ਦੀ ਪ੍ਰੀਖਿਆ ’ਚ ਘੱਟ ਨੰਬਰ ਆਉਣ ਕਾਰਨ ਪਿਤਾ ਨਾਲ ਹੋਈ ਬਹਿਸ ਮਗਰੋਂ ਚੱਲੀਆਂ ਗੋਲੀਆਂ ਵਿੱਚ ਪਿਤਾ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਅਮਰਬੀਰ ਸਿੰਘ ਤੇ ਉਸ ਦੇ ਪਿਤਾ ਰੁਪਿੰਦਰ ਸਿੰਘ ਵਿਚਾਲੇ ਝਗੜਾ ਹੋ ਗਿਆ, ਜਿਸ ਦੌਰਾਨ ਘਰ ਵਿਚ ਮੌਜੂਦ ਪਿਸਤੌਲ ਨਾਲ ਇਕ ਦੂਜੇ ’ਤੇ ਗੋਲੀ ਚਲਾ ਦਿੱਤੀ ਗਈ, ਜਿਸ ਵਿਚ ਲੜਕੇ ਦੇ ਪਿਤਾ ਦੀ ਮੌਤ ਹੋ ਗਈ, ਜਦ ਕਿ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੇ ਅੰਮ੍ਰਿਸਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਥਾਣਾ ਕੰਬੋਅ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
Advertisement
Advertisement