For the best experience, open
https://m.punjabitribuneonline.com
on your mobile browser.
Advertisement

ਸ਼ਤਰੰਜ: ਵਿਦਿਤ ਗੁਜਰਾਤੀ ਨੇ ਮੁੜ ਨਾਕਾਮੂਰਾ ਨੂੰ ਹਰਾਇਆ

07:36 AM Apr 16, 2024 IST
ਸ਼ਤਰੰਜ  ਵਿਦਿਤ ਗੁਜਰਾਤੀ ਨੇ ਮੁੜ ਨਾਕਾਮੂਰਾ ਨੂੰ ਹਰਾਇਆ
Advertisement

ਟੋਰਾਂਟੋ, 15 ਅਪਰੈਲ
ਭਾਰਤੀ ਗਰੈਂਡਮਾਸਟਰ ਵਿਦਿਤ ਗੁਜਰਾਤੀ ਨੇ ਪਿਛਲੇ ਮੈਚ ਵਿੱਚ ਹਾਰ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਅੱਜ ਇੱਥੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਦੇ ਨੌਵੇਂ ਗੇੜ ਵਿੱਚ ਅਮਰੀਕਾ ਦੇ ਦੂਜਾ ਦਰਜਾ ਪ੍ਰਾਪਤ ਹਿਕਾਰੂ ਨਾਕਾਮੂਰਾ ਨੂੰ ਹਰਾ ਦਿੱਤਾ। ਡੀ ਗੁਕੇਸ਼ ਅਤੇ ਆਰ ਪ੍ਰਗਾਨਾਨੰਦਾ ਦਰਮਿਆਨ ਆਲ ਇੰਡੀਅਨ ਮੁਕਾਬਲਾ ਡਰਾਅ ਰਿਹਾ ਜਦਕਿ ਕਿਸੇ ਹੋਰ ਬਾਜ਼ੀ ਦਾ ਵੀ ਨਤੀਜਾ ਨਹੀਂ ਨਿਕਲਿਆ। ਰੂਸ ਦੇ ਇਆਨ ਨੇਪੋਮਨਿਯਾਚੀ ਨੇ ਫਰਾਂਸ ਦੇ ਫਿਰੋਜ਼ਾ ਅਲੀਰੇਜ਼ਾ ਨਾਲ ਅੰਕ ਸਾਂਝੇ ਕੀਤੇ, ਜਦਕਿ ਅਜ਼ਰਬੇਜਾਨ ਦੇ ਨਿਜਾਤ ਅਬਾਸੋਵ ਨੇ ਅਮਰੀਕਾ ਦੇ ਫਾਬਿਆਨੋ ਕਰੂਆਨਾ ਨੂੰ ਬਰਾਬਰੀ ’ਤੇ ਰੋਕਿਆ। ਸਾਲ ਦੇ ਇਸ ਸਭ ਤੋਂ ਵੱਡੇ ਟੂਰਨਾਮੈਂਟ ਵਿੱਚ ਹੁਣ ਪੰਜ ਰਾਊਂਡ ਦੀ ਖੇਡ ਬਾਕੀ ਹੈ। ਨੇਪੋਮਨਿਯਾਚੀ ਅਤੇ ਗੁਕੇਸ਼ ਸੰਭਾਵੀ ਨੌਂ ਵਿੱਚੋਂ 5.5 ਅੰਕ ਨਾਲ ਸਾਂਝੇ ਤੌਰ ’ਤੇ ਸਿਖਰ ਉੱਤੇ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×