For the best experience, open
https://m.punjabitribuneonline.com
on your mobile browser.
Advertisement

ਸ਼ਤਰੰਜ: ਵਿਦਿਤ ਗੁਜਰਾਤੀ ਨੇ ਹਿਕਾਰੂ ਨੂੰ ਹਰਾਇਆ

08:53 AM Apr 07, 2024 IST
ਸ਼ਤਰੰਜ  ਵਿਦਿਤ ਗੁਜਰਾਤੀ ਨੇ ਹਿਕਾਰੂ ਨੂੰ ਹਰਾਇਆ
Advertisement

ਟੋਰਾਂਟੋ, 6 ਅਪਰੈਲ
ਭਾਰਤੀ ਗਰੈਂਡਮਾਸਟਰ ਵਿਦਿਤ ਗੁਜਰਾਤੀ ਨੇ ਇੱਥੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਗੇੜ ’ਚ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਦੀਆਂ ਸਾਰੀਆਂ ਰਣਨੀਤੀਆਂ ਨਾਕਾਮ ਕਰਦਿਆਂ ਜਿੱਤ ਹਾਸਲ ਕੀਤੀ ਜਦਕਿ ਆਰ. ਪ੍ਰਗਨਾਨੰਦਾ ਨੂੰ ਹਮਵਤਨ ਡੀ. ਗੁਕੇਸ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਗੇੜ ਵਿੱਚ ਚਾਰ ਡਰਾਅ ਮਗਰੋਂ ਅੱਜ ਦੂਜੇ ਗੇੜ ਦੀਆਂ ਸਾਰੀਆਂ ਬਾਜ਼ੀਆਂ ’ਚ ਨਤੀਜੇ ਨਿਕਲੇ। ਸਿਖਰਲਾ ਦਰਜਾ ਪ੍ਰਾਪਤ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੇ ਅਜ਼ਰਬਾਇਜਾਨ ਦੇ ਨਿਜ਼ਾਤ ਅੱਬਾਸੋਵ ਨੂੰ ਹਰਾਇਆ ਅਤੇ ਰੂਸ ਦੇ ਇਆਨ ਨੇਪੋਮਨੀਆਚੀ ਨੇ ਫਰਾਂਸ ਦੇ ਫਿਰੋਜ਼ਾ ਅਲੀਰੇਜ਼ਾ ਨੂੰ ਮਾਤ ਦਿੱਤੀ। ਮਹਿਲਾ ਵਰਗ ਵਿੱਚ ਆਰ ਵੈਸ਼ਾਲੀ ਨੂੰ ਚੀਨ ਦੀ ਜ਼ੋਂਗਈ ਟੈਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਰੂਸ ਦੀ ਅਲੈਗਜ਼ੈਂਡਰਾ ਗੋਰਿਆਚਕੀਨਾ ਨੇ ਯੂਕਰੇਨ ਦੀ ਐਨਾ ਮੁਜ਼ਿਚੁਕ ਨੂੰ ਹਰਾਇਆ। ਕੋਨੇਰੂ ਹੰਪੀ ਨੇ ਰੂਸ ਦੀ ਕੈਟਰੀਨਾ ਲਾਗਨੋ ਨਾਲ ਡਰਾਅ ਖੇਡਿਆ ਅਤੇ ਨੁਰਗਯੁਲ ਸਾਲੀਮੋਵਾ ਨੇ ਚੀਨ ਦੀ ਟਿੰਜੀ ਲੇਈ ਨਾਲ ਅੰਕ ਸਾਂਝੇ ਕੀਤੇ।
ਗੁਜਰਾਤੀ ਦੇ ਨਾਲ ਕਾਰੂਆਨਾ, ਨੇਪੋਮਨੀਆਚਚੀ ਅਤੇ ਗੁਕੇਸ਼ 1.5 ਅੰਕਾਂ ਨਾਲ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਹਨ ਜਦਕਿ ਨਾਕਾਮੁਰਾ, ਪ੍ਰਗਨਾਨੰਦਾ, ਅੱਬਾਸੋਵ ਅਤੇ ਅਲੀਰੇਜ਼ਾ ਅੱਧੇ ਅੰਕ ਨਾਲ ਪੰਜਵੇਂ ਸਥਾਨ ’ਤੇ ਹਨ। ਮਹਿਲਾ ਵਰਗ ਵਿੱਚ ਟੈਨ ਲਗਾਤਾਰ ਦੂਜੀ ਜਿੱਤ ਨਾਲ ਪਹਿਲੇ ਸਥਾਨ ’ਤੇ ਜਦਕਿ ਗੋਰਿਆਚਕੀਨਾ ਉਸ ਤੋਂ ਅੱਧਾ ਅੰਕ ਪਿੱਛੇ ਹੈ। ਸਾਲੀਮੋਵਾ, ਹੰਪੀ ਅਤੇ ਲੈਗਨੋ ਇੱਕ-ਇੱਕ ਅੰਕ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਹਨ। ਇਸੇ ਤਰ੍ਹਾਂ ਲੇਈ, ਵੈਸ਼ਾਲੀ ਅਤੇ ਮੁਜ਼ਿਚੁਕ ਅੱਧੇ ਅੰਕ ਨਾਲ ਸਾਂਝੇ ਤੌਰ ’ਤੇ ਛੇਵੇਂ ਸਥਾਨ ’ਤੇ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×