Chess: ਵੈਸ਼ਾਲੀ ਬਲਿਟਜ਼ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ
06:09 AM Jan 01, 2025 IST
ਨਿਊਯਾਰਕ, 31 ਦਸੰਬਰ
ਭਾਰਤੀ ਗਰੈਂਡਮਾਸਟਰ ਆਰ ਵੈਸ਼ਾਲੀ ਮਹਿਲਾ ਕੁਆਲੀਫਾਇਰ ਜਿੱਤ ਕੇ ਵਿਸ਼ਵ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਰੈਪਿਡ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਅਤੇ 60,000 ਡਾਲਰ ਦੀ ਇਨਾਮੀ ਰਾਸ਼ੀ ਜਿੱਤਣ ਵਾਲੀ ਕੋਨੇਰੂ ਹੰਪੀ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵੈਸ਼ਾਲੀ ਨੇ ਆਪਣੀ ਖੇਡ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਉਸ ਨੇ ਮਹਿਲਾ ਵਰਗ ਵਿੱਚ 11 ’ਚੋਂ 9.5 ਅੰਕ ਹਾਸਲ ਕੀਤੇ। ਇਨ੍ਹਾਂ ’ਚੋਂ ਤਿੰਨ ਬਾਜ਼ੀਆਂ ਉਸ ਨੇ ਡਰਾਅ ਖੇਡੀਆਂ। ਰੂਸ ਦੀ ਕੈਟੇਰੀਨਾ ਲਾਗਨੋ 8.5 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀ ਜਦਕਿ ਬਾਕੀ ਛੇ ਕੁਆਲੀਫਾਇਰਜ਼ ਨੇ 8-8 ਅੰਕ ਹਾਸਲ ਕੀਤੇ। ਟਾਈਬ੍ਰੇਕਰ ਕਾਰਨ ਹੰਪੀ ਨੌਵੇਂ ਸਥਾਨ ’ਤੇ ਰਹਿ ਕੇ ਬਾਹਰ ਹੋ ਗਈ। -ਪੀਟੀਆਈ
Advertisement
Advertisement