For the best experience, open
https://m.punjabitribuneonline.com
on your mobile browser.
Advertisement

ਸ਼ਤਰੰਜ: ਪ੍ਰਗਨਾਨੰਦਾ ਨੇ ਹਿਕਾਰੂ ਨੂੰ ਡਰਾਅ ’ਤੇ ਰੋਕਿਆ

07:19 AM Apr 09, 2024 IST
ਸ਼ਤਰੰਜ  ਪ੍ਰਗਨਾਨੰਦਾ ਨੇ ਹਿਕਾਰੂ ਨੂੰ ਡਰਾਅ ’ਤੇ ਰੋਕਿਆ
ਮੈਚ ਤੋਂ ਪਹਿਲਾਂ ਹੱਥ ਮਿਲਾਉਂਦੇ ਹੋਏ ਹਿਕਾਰੂ ਨਾਕਾਮੁਰਾ ਤੇ ਆਰ. ਪ੍ਰਗਨਾਨੰਦਾ। -ਫੋਟੋ: ਪੀਟੀਆਈ
Advertisement

ਟੋਰਾਂਟੋ, 8 ਅਪਰੈਲ
ਭਾਰਤੀ ਗਰੈਂਡਮਾਸਟਰ ਡੀ ਗੁਕੇਸ਼ ਨੇ ਇੱਥੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਦੇ ਚੌਥੇ ਗੇੜ ਵਿੱਚ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੂੰ ਡਰਾਅ ’ਤੇ ਰੋਕਿਆ ਪਰ ਵਿਦਿਤ ਗੁਜਰਾਤੀ ਨੂੰ ਰੂਸ ਦੇ ਇਆਨ ਨੇਪੋਮਨੀਆਚੀ ਤੋਂ ਇੱਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ। ਆਰ ਪ੍ਰਗਨਾਨੰਦਾ ਨੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨਾਲ ਅੰਕ ਸਾਂਝੇ ਕੀਤੇ ਜਦਕਿ ਅਜ਼ਰਬਾਿਜਾਨ ਦੇ ਨਿਜਾਤ ਅੱਬਾਸੋਵ ਅਤੇ ਫਰਾਂਸ ਦੇ ਫਿਰੋਜ਼ਾ ਅਲੀਰੇਜ਼ਾ ਦਾ ਮੁਕਾਬਲਾ ਵੀ ਡਰਾਅ ’ਤੇ ਖ਼ਤਮ ਹੋਇਆ।
ਨੇਪੋਮਨੀਆਚੀ ਚਿੱਟੇ ਮੋਹਰਿਆਂ ਨਾਲ ਖੇਡਦਿਆਂ ਆਪਣੀ ਦੂਜੀ ਜਿੱਤ ਸਦਕਾ ਤਿੰਨ ਅੰਕਾਂ ਨਾਲ ਟੂਰਨਾਮੈਂਟ ਵਿੱਚ ਲੀਡ ਲੈਣ ਵਾਲਾ ਪਹਿਲਾ ਖਿਡਾਰੀ ਬਣਾ ਗਿਆ ਹੈ। ਉਸ ਤੋਂ ਅੱਧਾ ਅੰਕ ਪਿੱਛੇ ਕਾਰੂਆਨਾ ਅਤੇ ਗੁਕੇਸ਼ ਢਾਈ ਅੰਕਾਂ ਨਾਲ ਦੂਜੇ ਸਥਾਨ ’ਤੇ ਹਨ। ਪ੍ਰਗਨਾਨੰਦਾ ਦੋ ਅੰਕਾਂ ਨਾਲ ਚੌਥੇ ਜਦਕਿ ਵਿਦਿਤ, ਅੱਬਾਸੋਵ, ਅਲੀਰੇਜ਼ਾ ਅਤੇ ਨਾਕਾਮੁਰਾ ਡੇਢ ਅੰਕਾਂ ਨਾਲ ਚੌਥੇ ਸਥਾਨ ’ਤੇ ਹਨ।
ਮਹਿਲਾ ਵਰਗ ਵਿੱਚ ਆਰ ਵੈਸ਼ਾਲੀ ਨੇ ਆਪਣੇ ਛੋਟੇ ਭਰਾ ਪ੍ਰਗਨਾਨੰਦਾ ਵਾਂਗ ਡਰਾਅ ਖੇਡਿਆ। ਉਸ ਨੇ ਰੂਸ ਦੀ ਅਲੈਗਜ਼ੈਂਡਰਾ ਗੋਰਿਆਚਕੀਨਾ ਨੂੰ ਡਰਾਅ ’ਤੇ ਰੋਕਿਆ। ਹਾਲਾਂਕਿ ਭਾਰਤ ਦੀ ਕੋਨੇਰੂ ਹੰਪੀ ਨੂੰ ਸਭ ਤੋਂ ਹੇਠਲੇ ਦਰਜੇ ਵਾਲੀ ਅਤੇ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬੁਲਗਾਰੀਆ ਦੀ ਨੁਰਗਯੁਲ ਸੇਲੀਮੋਵਾ ਤੋਂ ਟੂਰਨਾਮੈਂਟ ਦੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਚੀਨ ਦੀ ਜ਼ੋਂਗਈ ਟੈਨ ਨੇ ਰੂਸ ਦੀ ਕੈਟਰੀਨਾ ਲੇਗਨੋ ਖ਼ਿਲਾਫ਼ ਡਰਾਅ ਖੇਡ ਕੇ ਤਿੰਨ ਅੰਕਾਂ ਨਾਲ ਲੀਡ ਬਰਕਰਾਰ ਰੱਖੀ ਹੈ। ਚੀਨ ਦੀ ਟਿੰਗਜੀ ਲੇਈ ਨੇ ਯੂਕਰੇਨ ਦੀ ਐਨਾ ਮੁਜ਼ੀਚੁਕ ਨਾਲ ਅੰਕ ਸਾਂਝੇ ਕੀਤੇ। ਟੈਨ ਤੋਂ ਬਾਅਦ ਗੋਰਿਆਚਕੀਨਾ ਢਾਈ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਵੈਸ਼ਾਲੀ, ਸੇਲੀਮੋਵਾ ਅਤੇ ਲੇਗਨੋ ਦੋ-ਦੋ ਅੰਕਾਂ ਨਾਲ ਤੀਜੇ ਸਥਾਨ ’ਤੇ ਹਨ। ਹਾਰ ਤੋਂ ਬਾਅਦ ਹੰਪੀ ਡੇਢ ਅੰਕਾਂ ਨਾਲ ਮੁਜ਼ੀਚੁਕ ਅਤੇ ਲੇਈ ਨਾਲ ਸਾਂਝੇ ਤੌਰ ’ਤੇ ਛੇਵੇਂ ਸਥਾਨ ’ਤੇ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×