ਸ਼ਤਰੰਜ: ਪ੍ਰਗਨਾਨੰਦਾ ਨੇ ਕਾਰੂਆਨਾ ਨੂੰ ਡਰਾਅ ’ਤੇ ਰੋਕਿਆ
07:58 AM Jul 06, 2024 IST
ਬੁਖਾਰੈਸਟ
Advertisement
ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਸੁਪਰਬੈੱਟ ਕਲਾਸਿਕ ਸ਼ਤਰੰਜ ਟੂਰਨਾਮੈਂਟ ਦੇ ਅੱਠਵੇਂ ਗੇੜ ਵਿੱਚ ਅਮਰੀਕਾ ਦੇ ਫੈਬਿਆਨੋ ਕਾਰੂਆਨਾ ਨਾਲ ਡਰਾਅ ਖੇਡਿਆ, ਜਦਕਿ ਵਿਸ਼ਵ ਚੈਂਪੀਅਨਸ਼ਿਪ ਚੈਲੇਂਜਰ ਡੀ ਗੁਕੇਸ਼ ਨੇ ਨੈਦਰਲੈਂਡਜ਼ ਦੇ ਅਨੀਸ਼ ਗਿਰੀ ਨਾਲ ਬਾਜ਼ੀ ਬਰਾਬਰੀ ’ਤੇ ਖਤਮ ਕੀਤੀ। ਚੌਥੀ ਵਾਰ ਇੱਕ ਵੀ ਮੁਕਾਬਲੇ ਦਾ ਨਤੀਜਾ ਨਹੀਂ ਆਇਆ ਅਤੇ ਸਾਰੀਆਂ ਬਾਜ਼ੀਆਂ ਡਰਾਅ ਰਹੀਆਂ। ਕਾਰੂਆਨਾ ਕੋਲ ਦਸ ਖਿਡਾਰੀਆਂ ਦੇ ਰਾਊਂਡ ਰੌਬਿਨ ਟੂਰਨਾਮੈਂਟ ਵਿੱਚ ਅੱਧੇ ਅੰਕ ਦੀ ਲੀਡ ਹੈ। ਅੱਠ ਮੁਕਾਬਲਿਆਂ ਵਿੱਚ ਪੰਜ ਅੰਕਾਂ ਨਾਲ ਕਾਰੂਆਨਾ ਸਿਖਰ ’ਤੇ ਹੈ, ਜਦਕਿ ਪ੍ਰਗਨਾਨੰਦਾ, ਗੁਕੇਸ਼ ਅਤੇ ਫਰਾਂਸ ਦੇ ਫਿਰੋਜ਼ਾ ਅਲੀਰੇਜ਼ਾ ਉਸ ਤੋਂ ਅੱਧਾ ਅੰਕ ਪਿੱਛੇ ਹਨ। -ਪੀਟੀਆਈ
Advertisement
Advertisement