ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਤਰੰਜ: ਪ੍ਰਗਨਾਨੰਦਾ ਨੇ ਨਾਕਾਮੁਰਾ ਨੂੰ ਹਰਾਇਆ

08:01 AM Jun 09, 2024 IST

ਸਤਾਵਾਂਗੇਰ (ਨਾਰਵੇ): ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਆਖ਼ਰੀ ਰਾਊਂਡ ਵਿੱਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਹਾਂਦਰੂ ਸਮਾਪਤੀ ਕੀਤੀ ਅਤੇ ਤੀਜੇ ਸਥਾਨ ’ਤੇ ਰਿਹਾ, ਜਦਕਿ ਦੁਨੀਆ ਦੇ ਨੰਬਰ ਇੱਕ ਖਿਡਾਰੀ ਮੈਗਨਸ ਕਾਰਲਸਨ ਨੇ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਦਿਆਂ ਖਿਤਾਬ ਜਿੱਤਿਆ। ਕਾਰਲਸਨ ਨੇ 17.5 ਅੰਕ ਲੈ ਕੇ ਆਪਣੀ ਮੁਹਿੰਮ ਦੀ ਸਮਾਪਤੀ ਕੀਤੀ। ਉਸ ਨੂੰ 65000 ਡਾਲਰ ਦੀ ਇਨਾਮੀ ਰਾਸ਼ੀ ਮਿਲੀ। ਉਸ ਨੇ ਹਰੇਕ ਰਾਊਂਡ ਵਿੱਚ ਜਿੱਤ ਦਰਜ ਕੀਤੀ। ਇਨ੍ਹਾਂ ਵਿੱਚ ਕਲਾਸੀਕਲ ਟਾਈਮ ਕੰਟਰੋਲ ਅਤੇ ਆਰਮਾਗੇਡਨ ਦੋਵੇਂ ਸ਼ਾਮਲ ਹਨ। ਨਾਕਾਮੁਰਾ ਨੇ ਆਖ਼ਰੀ ਰਾਊਂਡ ਹਾਰਨ ਦੇ ਬਾਵਜੂਦ 15.5 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਪ੍ਰਗਨਾਨੰਦਾ 14.5 ਅੰਕ ਲੈ ਕੇ ਤੀਜੇ ਸਥਾਨ ’ਤੇ ਰਿਹਾ। ਪ੍ਰਗਨਾਨੰਦਾ ਲਈ ਇਹ ਰਾਹਤ ਦੀ ਗੱਲ ਰਹੀ ਕਿ ਉਸ ਨੇ ਇਸ ਟੂਰਨਾਮੈਂਟ ਵਿੱਚ ਵਿਸ਼ਵ ਦੇ ਚੋਟੀ ਦੇ ਤਿੰਨ ਖਿਡਾਰੀਆਂ ਨੂੰ ਹਰਾਇਆ। -ਪੀਟੀਆਈ

Advertisement

Advertisement