ਸ਼ਤਰੰਜ: ਪ੍ਰਗਨਾਨੰਦਾ ਨੇ ਹਮਵਤਨ ਹਰੀਕ੍ਰਿਸ਼ਨਾ ਨੂੰ ਹਰਾਇਆ
06:40 AM Jan 21, 2025 IST
Advertisement
ਵਿਜਕ ਆਨ ਜੀ (ਨੈਦਰਲੈਂਡਸ):
Advertisement
ਇੱਥੇ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ’ਚ ਭਾਰਤੀ ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਨੇ ਹਮਵਤਨ ਪੀ. ਹਰੀਕ੍ਰਿਸ਼ਨਾ ਨੂੰ ਹਰਾ ਦਿੱਤਾ ਜਦਕਿ ਅਰਜੁਨ ਅਰੀਗੇਸੀ ਨੇ ਦੂਜੇ ਗੇੜ ’ਚ ਡਰਾਅ ਖੇਡਿਆ। ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੇ ਰੂੁਸੀ ਮੂਲ ਦੇ ਵਲਾਦੀਮੀਰ ਫੈਦੋਸੀਵ ਨਾਲ ਡਰਾਅ ਖੇਡਿਆ ਸੀ ਜਦਕਿ ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਤਰੋਵ ਨੇ ਲਿਓਨ ਲਿਊੁਕ ਮੈਂਡੋਸ ਨੂੰ ਮਾਤ ਦਿੱਤੀ। ਪ੍ਰਗਨਾਨੰਦਦਾ ਨੇ ਡਿਫੈਂਸ ਤੇ ਜਵਾਬੀ ਹਮਲੇ ’ਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਹਰੀਕ੍ਰਿਸ਼ਨਾ ਨੂੰ ਹਰਾਇਆ। -ਪੀਟੀਆਈ
Advertisement
Advertisement