For the best experience, open
https://m.punjabitribuneonline.com
on your mobile browser.
Advertisement

ਸ਼ਤਰੰਜ ਓਲੰਪਿਆਡ: ਭਾਰਤ ਨੇ ਇਤਿਹਾਸ ਰਚਿਆ

08:00 AM Sep 23, 2024 IST
ਸ਼ਤਰੰਜ ਓਲੰਪਿਆਡ  ਭਾਰਤ ਨੇ ਇਤਿਹਾਸ ਰਚਿਆ
Advertisement

ਬੁਡਾਪੈਸਟ, 22 ਸਤੰਬਰ
ਭਾਰਤ ਨੇ ਅੱਜ ਇੱਥੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਪੁਰਸ਼ ਅਤੇ ਮਹਿਲਾ ਟੀਮ ਨੇ 45ਵੇਂ ਸ਼ਤਰੰਜ ਓਲੰਪਿਆਡ ’ਚ ਆਖ਼ਰੀ ਰਾਊਂਡ ’ਚ ਆਪੋ-ਆਪਣੇ ਵਿਰੋਧੀਆਂ ਨੂੰ ਹਰਾ ਕੇ ਇਸ ਮੁਕਾਬਲੇ ’ਚ ਪਹਿਲੀ ਵਾਰ ਸੋਨ ਤਗ਼ਮਾ ਜਿੱਤਿਆ। ਗਰੈਂਡਮਾਸਟਰ ਡੀ ਗੁਕੇਸ਼, ਅਰਜੁਨ ਅਰਗੈਸੀ ਅਤੇ ਆਰ ਪ੍ਰਗਨਾਨੰਦਾ ਨੇ ਸਲੋਵੇਨੀਆ ਖ਼ਿਲਾਫ਼ 11ਵੇਂ ਰਾਊਂਡ ਵਿੱਚ ਆਪੋ-ਆਪਣੇ ਮੈਚ ਜਿੱਤੇ। ਵਿਸ਼ਵ ਚੈਂਪੀਅਨਸ਼ਿਪ ਚੈਲੇਂਜਰ ਗੁਕੇਸ਼ ਅਤੇ ਅਰਜੁਨ ਅਰਗੈਸੀ ਨੇ ਇੱਕ ਵਾਰ ਫਿਰ ਅਹਿਮ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ, ਜਿਸ ਨਾਲ ਭਾਰਤ ਨੂੰ ਓਪਨ ਵਰਗ ’ਚ ਆਪਣਾ ਪਹਿਲਾ ਖਿਤਾਬ ਜਿੱਤਣ ’ਚ ਮਦਦ ਮਿਲੀ। ਭਾਰਤ ਨੇ ਇੱਕ ਮੈਚ ਰਹਿੰਦਿਆਂ ਸਲੋਵੇਨੀਆ ’ਤੇ 3-0 ਨਾਲ ਜਿੱਤ ਦਰਜ ਕੀਤੀ। ਭਾਰਤੀ ਪੁਰਸ਼ ਟੀਮ ਨੇ 22 ਵਿੱਚੋਂ 21 ਅੰਕ ਹਾਸਲ ਕੀਤੇ। ਖਿਡਾਰੀਆਂ ਨੇ ਸਿਰਫ਼ ਉਜ਼ਬੇਕਿਸਤਾਨ ਖ਼ਿਲਾਫ਼ 2-2 ਨਾਲ ਡਰਾਅ ਖੇਡਿਆ। ਭਾਰਤੀ ਮਹਿਲਾਵਾਂ ਨੇ ਅਜ਼ਰਬਾਇਜਾਨ ਨੂੰ 3.5-0.5 ਨਾਲ ਹਰਾ ਕੇ ਦੇਸ਼ ਲਈ ਸੋਨ ਤਗ਼ਮਾ ਜਿੱਤਿਆ। ਡੀ ਹਰਿਕਾ ਨੇ ਪਹਿਲੇ ਬੋਰਡ ’ਤੇ ਤਕਨੀਕੀ ਸਮਰੱਥਾ ਦਿਖਾਈ ਅਤੇ ਦਿਵਿਆ ਦੇਸ਼ਮੁਖ ਨੇ ਇੱਕ ਵਾਰ ਫਿਰ ਆਪਣੇ ਵਿਰੋਧੀ ਨੂੰ ਪਛਾੜ ਕੇ ਤੀਜੇ ਬੋਰਡ ’ਤੇ ਆਪਣਾ ਵਿਅਕਤੀਗਤ ਸੋਨ ਤਗ਼ਮਾ ਜਿੱਤਿਆ। ਆਰ ਵੈਸ਼ਾਲੀ ਦੇ ਡਰਾਅ ਖੇਡਣ ਮਗਰੋਂ ਵੰਤਿਕਾ ਅਗਰਵਾਲ ਦੀ ਸ਼ਾਨਦਾਰ ਜਿੱਤ ਨਾਲ ਭਾਰਤੀ ਟੀਮ ਨੇ ਸੋਨ ਤਗ਼ਮਾ ਯਕੀਨੀ ਬਣਾਇਆ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ 2014 ਅਤੇ 2022 ਦੇ ਇਸ ਟੂਰਨਾਮੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਰਤੀ ਮਹਿਲਾ ਟੀਮ ਨੇ ਚੇਨੱਈ ’ਚ 2022 ’ ਕਾਂਸੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ

Advertisement

Advertisement
Advertisement
Author Image

Advertisement