ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਤਰੰਜ: ਗੁਕੇਸ਼ ਨੇ ਕੈਂਡੀਡੇਟਸ ਟੂਰਨਾਮੈਂਟ ਜਿੱਤਿਆ

07:13 AM Apr 23, 2024 IST
ਮੈਚ ਦੌਰਾਨ ਅਗਲੀ ਚਾਲ ਸੋਚਦਾ ਹੋਇਆ ਭਾਰਤੀ ਖਿਡਾਰੀ ਡੀ ਗੁਕੇਸ਼। -ਫੋਟੋ: ਪੀਟੀਆਈ

ਟੋਰਾਂਟੋ, 22 ਅਪਰੈਲ
ਭਾਰਤ ਦੇ 17 ਸਾਲਾ ਗਰੈਂਡਮਾਸਟਰ ਡੀ ਗੁਕੇਸ਼ ਨੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚ ਦਿੱਤਾ ਅਤੇ ਉਹ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਦਾ ਸਭ ਤੋਂ ਘੱਟ ਉਮਰ ਦਾ ਚੈਲੰਜਰ ਬਣ ਗਿਆ। ਉਸ ਨੇ 40 ਸਾਲ ਪੁਰਾਣਾ ਗੈਰੀ ਕਾਸਪੋਰੋਵ ਦਾ ਰਿਕਾਰਡ ਤੋੜਿਆ। ਗੁਕੇਸ਼ ਨੇ 14ਵੇਂ ਅਤੇ ਆਖਰੀ ਰਾਊਂਡ ਵਿੱਚ ਅਮਰੀਕਾ ਦੇ ਹਿਕਾਰੂ ਨਕਾਮੂਰਾ ਨਾਲ ਡਰਾਅ ਖੇਡਿਆ। ਵਿਸ਼ਵ ਚੈਂਪੀਅਨ ਦੇ ਚੈਲੰਜਰ ਦਾ ਫ਼ੈਸਲਾ ਕਰਨ ਵਾਲੇ ਇਸ ਟੂੁਰਨਾਮੈਂਟ ਵਿੱਚ ਉਸ ਦੇ 14 ਵਿੱਚੋਂ ਨੌਂ ਅੰਕ ਰਹੇ। ਉਹ ਸਾਲ ਦੇ ਅਖੀਰ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨੂੰ ਚੁਣੌਤੀ ਦੇਵੇਗਾ। ਚੇਨੱਈ ਦੇ ਰਹਿਣ ਵਾਲੇ ਗੁਕੇਸ਼ ਨੇ ਕਾਸਪੋਰੋਵ ਦਾ ਰਿਕਾਰਡ ਵੀ ਤੋੜਿਆ। ਕਾਸਪੋਰੋਵ 1984 ਵਿੱਚ 22 ਸਾਲ ਦਾ ਸੀ, ਜਦੋਂ ਉਸ ਨੇ ਰੂਸ ਦੇ ਹੀ ਅਨਾਤੋਲੀ ਕਾਰਪੋਵ ਨੂੰ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਲਈ ਚੁਣੌਤੀ ਦਿੱਤੀ ਸੀ। ਗੁਕੇਸ਼ ਨੂੰ 88500 ਯੂਰੋ (78.5 ਲੱਖ ਰੁਪਏ) ਇਨਾਮ ਵਜੋਂ ਵੀ ਮਿਲੇ। ਇਸ ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ ਪੰਜ ਲੱਖ ਯੂਰੋ ਹੈ। ਉਹ ਇਹ ਵੱਕਾਰੀ ਟੂਰਨਾਮੈਂਟ ਜਿੱਤਣ ਵਾਲੇ ਵਿਸ਼ਵਨਾਥਨ ਆਨੰਦ ਮਗਰੋਂ ਦੂਜਾ ਭਾਰਤੀ ਬਣਿਆ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਆਨੰਦ ਨੇ 2014 ਵਿੱਚ ਖਿਤਾਬ ਜਿੱਤਿਆ ਸੀ। -ਪੀਟੀਆਈ

Advertisement

ਮੋਦੀ ਵੱਲੋਂ ਗੁਕੇਸ਼ ਨੂੰ ਵਧਾਈ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਵੱਖ ਵੱਖ ਖੇਤਰਾਂ ਦੀਆਂ ਨਾਮਵਰ ਹਸਤੀਆਂ ਨੇ ਗੁਕੇਸ਼ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਐਕਸ ’ਤੇ ਗੁਕੇਸ਼ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ, ‘‘ਭਾਰਤ ਨੂੰ ਫਿਡੇ ਕੈਂਡੀਡੇਟਸ ਟੂਰਨਾਮੈਂਟ ਜਿੱਤਣ ਵਾਲੇ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਬਣੇ ਡੀ ਗੁਕੇਸ਼ ’ਤੇ ਮਾਣ ਹੈ।’’ ਇਸੇ ਤਰ੍ਹਾਂ ਵਿਸ਼ਵਨਾਥਨ ਆਨੰਦ ਨੇ ਐਕਸ ’ਤੇ ਲਿਖਿਆ, ‘‘ਡੀ ਗੁਕੇਸ਼ ਦੀ ਪ੍ਰਾਪਤੀ ’ਤੇ ਮਾਣ ਹੈ। ਇਸ ਪਲ ਦਾ ਮਜ਼ਾ ਲਵੋ।’’ ਇਸੇ ਤਰ੍ਹਾਂ ਚੈਂਪੀਅਨ ਕ੍ਰਿਕਟਰ ਸਚਿਨ ਤੇਂਦੁਲਕਰ, ਇੰਗਲੈਂਡ ਦੇ ਗਰੈਂਡਮਾਸਟਰ ਡੇਵਿਡ ਹੋਵੇਲ, ਸਾਬਕਾ ਵਿਸ਼ਵ ਚੈਂਪੀਅਨ ਤੇ ਰੂਸੀ ਗਰੈਂਡਮਾਸਟਰ ਵਲਾਦੀਮਿਰ ਕ੍ਰਾਮਨਿਕ ਅਤੇ ਮਹਿਲਾ ਵਰਗ ਵਿੱਚ ਦੂਜੇ ਸਥਾਨ ’ਤੇ ਰਹੀ ਭਾਰਤੀ ਗਰੈਂਡਮਾਸਟਰ ਕੋਨੇਰੂ ਹੰਪੀ ਨੇ ਗੁਕੇਸ਼ ਨੂੰ ਵਧਾਈ ਦਿੱਤੀ। -ਪੀਟੀਆਈ

Advertisement
Advertisement
Advertisement