ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਤਰੰਜ: ਗੁਕੇਸ਼ ਨੇ ਕਾਰੂਆਨਾ ਨੂੰ ਬਰਾਬਰੀ ’ਤੇ ਰੋਕਿਆ

07:31 AM Jul 05, 2024 IST

ਬੁਖ਼ਾਰੈਸਟ (ਰੋਮਾਨੀਆ)

Advertisement

ਇੱਥੇ ਸੁਪਰਬੈੱਟ ਕਲਾਸਿਕ ਸ਼ਤਰੰਜ ਟੂਰਨਾਮੈਂਟ ਦੇ ਸੱਤਵੇਂ ਰਾਊੁਂਡ ਵਿੱਚ ਸਿਖਰ ’ਤੇ ਚਲ ਰਹੇ ਅਮਰੀਕਾ ਦੇ ਫਾਬਿਆਨੋ ਕਾਰੂਆਨਾ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਚੈਲੇਂਜਰ ਗਰੈਂਡਮਾਸਟਰ ਡੀ ਗੁਕੇਸ਼ ਵਿਚਾਲੇ ਮੁਕਾਬਲਾ ਬਰਾਬਰ ਰਿਹਾ। ਇੱਕ ਵਾਰ ਫਿਰ ਦਿਨ ਦੀਆਂ ਸਾਰੀਆਂ ਬਾਜ਼ੀਆਂ ਡਰਾਅ ਰਹੀਆਂ। ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਰੂਸ ਦੇ ਇਆਨ ਨੇਪੋਮਨਿਯਾਚੀ ਨਾਲ ਅੰਕ ਸਾਂਝੇ ਕੀਤੇ। ਅੰਤਿਮ ਸਥਾਨ ’ਤੇ ਚੱਲ ਰਹੇ ਰੋਮਾਨੀਆ ਦੇ ਡਿਏਕ ਬੋਗਡੇਨ-ਡੇਨੀਅਲ ਨੇ ਫਿਰੋਜ਼ਾ ਨਾਲ ਡਰਾਅ ਖੇਡਿਆ, ਜਦਕਿ ਗਿਰੀ ਨੇ ਵਾਚਿਯੇਰ-ਲਾਗ੍ਰੇਵ ਨਾਲ ਬਾਜ਼ੀਆਂ ਡਰਾਅ ਕੀਤੀਆਂ। ਸਿਖਰਲਾ ਦਰਜਾ ਪ੍ਰਾਪਤ ਕਾਰੂਆਨਾ ਦੋ ਜਿੱਤ ਅਤੇ ਪੰਜ ਡਰਾਅ ਸਦਕਾ 4.5 ਅੰਕ ਨਾਲ ਸਿਖਰ ’ਤੇ ਕਾਇਮ ਹੈ। ਉਸ ਤੋਂ ਬਾਅਦ ਗੁਕੇਸ਼, ਪ੍ਰਗਨਾਨੰਦਾ ਅਤੇ ਫਰਾਂਸ ਦਾ ਅਲੀਰੇਜ਼ਾ ਫਿਰੋਜ਼ਾ ਹੈ। ਨੇਪੋਮਨਿਯਾਚੀ 3.5 ਅੰਕ ਨਾਲ ਫਰਾਂਸ ਦੇ ਵਾਚਿਯੇਰ-ਲਾਗ੍ਰੇਵ ਨਾਲ ਸਾਂਝੇ ਤੌਰ ’ਤੇ ਪੰਜਵੇਂ ਸਥਾਨ ਉੱਤੇ ਹੈ। -ਪੀਟੀਆਈ

Advertisement
Advertisement
Advertisement