ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਤਰੰਜ: ਗੁਕੇਸ਼ ਤੇ ਨੇਪੋਮਨਿਆਚੀ ਨੇ ਡਰਾਅ ਖੇਡਿਆ

07:06 AM Apr 17, 2024 IST
ਇਆਨ ਨੇਪੋਮਨਿਆਚੀ ਨਾਲ ਮੁਕਾਬਲੇ ਦੌਰਾਨ ਚਾਲ ਚੱਲਣ ਬਾਰੇ ਸੋਚਦਾ ਹੋਇਆ ਡੀ. ਗੁਕੇਸ਼। -ਫੋਟੋ: ਪੀਟੀਆਈ

ਟੋਰਾਂਟੋ, 16 ਅਪਰੈਲ
ਭਾਰਤੀ ਗਰੈਂਡਮਾਸਟਰ ਡੀ. ਗੁਕੇਸ਼ ਨੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਦੇ 10ਵੇਂ ਰਾਊਂਡ ’ਚ ਰੂਸ ਦੇ ਇਆਨ ਨੇਪੋਮਨਿਆਚੀ ਨਾਲ ਡਰਾਅ ਖੇਡ ਕੇ ਇਸ ਖਿਡਾਰੀ ਨਾਲ ਸਾਂਝੇ ਤੌਰ ’ਤੇ ਲੀਡ ਕਾਇਮ ਰੱਖੀ। ਭਾਰਤੀ ਖਿਡਾਰੀਆਂ ਵਿੱਚੋਂ ਆਰ. ਪ੍ਰਗਨਾਨੰਦਾ ਅਤੇ ਵਿਦਿਤ ਗੁਜਰਾਤੀ ਨੇ ਵੀ ਡਰਾਅ ਨਾਲ ਬਾਜ਼ੀ ਖਤਮ ਕੀਤੀ ਜਦਕਿ ਫੈਬਿਆਨੋ ਕਾਰੂਆਨਾ ਨੇ ਫਿਰੌਜ਼ਾ ਅਲੀਰੇਜ਼ਾ ਨੂੰ ਤੇ ਹਿਕਾਰੂ ਨਾਕਾਮੂਰਾ ਨੇ ਨਿਜਾਤ ਅਬਾਸੋਵ ਨੂੰ ਹਰਾਇਆ। ਸਾਲ ਦੇ ਇਸ ਸਭ ਤੋਂ ਵੱਡੇ ਟੂਰਨਾਮੈਂਟ ’ਚ ਹੁਣ ਸਿਰਫ਼ ਚਾਰ ਰਾਊਂਡ ਬਚੇ ਹਨ। ਗੁਕੇਸ਼ ਤੇ ਨੇਮੋਪਨਿਆਚੀ ਦੇ ਬਰਾਬਰ ਛੇ-ਛੇ ਅੰਕ ਹਨ ਜਦਕਿ ਪ੍ਰਗਨਾਨੰਦਾ, ਕਾਰੂਆਨਾ ਤੇ ਨਾਕਾਮੂਰਾ ਇਨ੍ਹਾਂ ਤੋਂ ਅੱਧਾ ਅੰਕ ਪਿੱਛੇ ਹਨ। ਵਿਦਿਤ ਗੁਜਰਾਤੀ ਇਕੱਲਾ ਹੀ ਛੇਵੇਂ ਸਥਾਨ ’ਤੇ ਹਨ। ਜਦਕਿ ਅਲੀਰੇਜ਼ਾ ਅਤੇ ਅਬਾਸੋਵ ਦੌੜ ’ਚੋਂ ਲਗਪਗ ਬਾਹਰ ਹੋ ਗਏ ਹਨ, ਜਿਨ੍ਹਾਂ ਦੇ ਕ੍ਰਮਵਾਰ 3.5 ਤੇ 2 ਅੰਕ ਹਨ। ਨੇਪੋਮਨਿਆਚੀ ਨੇ ਹਾਲੇ ਤੱਕ 10 ਰਾਊਂਡਾਂ ਵਿੱਚ ਹਾਰ ਦਾ ਮੂੰਹ ਨਹੀਂ ਦੇਖਿਆ ਜਦਕਿ। ਪ੍ਰਗਨਾਨੰਦਾ ਨੂੰ ਦੂਜੇ ਗੇੜ ’ਚ ਹਾਰ ਮਿਲੀ ਸੀ। ਪ੍ਰਗਨਾਨੰਦਾ ਅਤੇ ਗੁਜਰਾਤੀ ਨੇ 39 ਚਾਲਾਂ ਮਗਰੋਂ ਅੰਕ ਵੰਡਣ ਨੂੰ ਸਹਿਮਤੀ ਦੇ ਦਿੱਤੀ। ਔਰਤਾਂ ਦੇ ਵਰਗ ’ਚ ਚੀਨ ਦੀ ਟਿਨਜੀ ਲੇਈ ਨੇ ਰੂਸ ਦੀ ਅਲੈਗਜ਼ੈਂਡਰਾ ਗੋਰੀਆਚਕਿਨਾ ਦੇ ਜੇਤੂ ਲੈਅ ਥੰਮ੍ਹ ਦਿੱਤੀ ਅਤੇ ਉਹ ਹਮਵਤਨ ਜ਼ੋਂਗੀ ਟੈਨ ਨਾਲ ਸਾਂਝੇ ਤੌਰ ’ਤੇ ਲੀਡ ਹਾਸਲ ਕਰਨ ’ਚ ਸਫਲ ਰਹੀ। ਟੈਨ ਦਾ ਭਾਰਤ ਦੀ ਕੋਨੇਰੂ ਹੰਪੀ ਨਾਲ ਮੁਕਾਬਲਾ ਡਰਾਅ ਰਿਹਾ। ਆਰ ਵੈਸ਼ਾਲੀ ਨੇ ਲਗਾਤਾਰ ਹਾਰਾਂ ਦਾ ਸਿਲਸਿਲਾ ਤੋੜਦਿਆਂ ਬੁਲਗਾਰੀਆ ਦੀ ਨੂਰਗਯਾਲ ਸਲੀਮੋਵ ਨੂੰ ਹਰਾਇਆ ਜਦਕਿ ਰੂਸੀ ਖਿਡਾਰਨ ਕੈਟਰੀਨਾ ਲਗਨੋ ਦਾ ਯੂਕਰੇਨ ਦੀ ਅੰਨਾ ਮੁਜ਼ੀਚੁਕ ਨਾਲ ਮੈਚ ਬਰਾਬਰ ਰਿਹਾ। ਲੇਈ ਤੇ ਟੈਨ ਦੋਵਾਂ ਦੇ ਬਰਾਬਰ 6.5 ਅੰਕ ਹਨ, ਜਿਨ੍ਹਾਂ ਨੇ ਗੋਰਯਾਚਕਿਨਾ ਤੇ ਲਗਨੋ ਤੋਂ ਇੱਕ ਅੰਕ ਦੀ ਲੀਡ ਬਣਾਈ ਹੋਈ ਹੈ। ਹੰਪੀ ਦੇ 4.5 ਅੰਕ ਹਨ ਅਤੇ ਉਹ ਸਲੀਮੋਵਾ ਤੇ ਮੁਜ਼ੀਚੁਕ ਤੋਂ ਅੱਧਾ ਅੰਕ ਅੱਗੇ ਚੱਲ ਰਹੀ ਹੈ ਹਾਲਾਂਕਿ ਵੈਸ਼ਾਲੀ ਜਿੱਤ ਦੇ ਬਾਵਜੂਦ 3.5 ਅੰਕਾਂ ਨਾਲ ਆਖਰੀ ਸਥਾਨ ਹੈ। ਹੰਪੀ ਨੂੰ ਉਮੀਦਾਂ ਬਰਕਰਾਰ ਰੱਖਣ ਲਈ ਜਿੱਤ ਦੀ ਲੋੜ ਸੀ ਪਰ ਟੈਨ ਨੇ ਉਸ ਨੂੰ ਕੋਈ ਮੌਕਾ ਨਾ ਦਿੱਤਾ ਬਾਜ਼ੀ ਡਰਾਅ ਰਹੀ। ਅਗਲੇ ਦੌਰ ਦੇ ਮੁਕਾਬਲੇ 17 ਅਪਰੈਲ ਨੂੰ ਸ਼ੁਰੂ ਹੋਣਗੇ। -ਪੀਟੀਆਈ

Advertisement

Advertisement
Advertisement