ਸ਼ਤਰੰਜ: 2800 ਈਐੱਲਓ ਰੇਟਿੰਗ ਹਾਸਲ ਕਰਨ ਵਾਲਾ ਦੂਜਾ ਭਾਰਤੀ ਬਣਿਆ ਐਰੀਗੇਸੀ
07:36 AM Dec 02, 2024 IST
ਨਵੀਂ ਦਿੱਲੀ: ਭਾਰਤੀ ਗਰੈਂਡਮਾਸਟਰ ਅਰਜੁਨ ਐਰੀਗੇਸੀ ਅੱਜ 2800 ਜਾਂ ਇਸ ਤੋਂ ਵੱਧ ਰੇਟਿੰਗ ਹਾਸਲ ਕਰਨ ਵਾਲਾ ਦੂਜਾ ਭਾਰਤੀ ਅਤੇ ਦੁਨੀਆ ਦਾ 16ਵਾਂ ਖਿਡਾਰੀ ਬਣ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਇਹ ਪ੍ਰਾਪਤੀ ਹਾਸਲ ਕੀਤੀ ਸੀ। ਐਰੀਗੇਸੀ ਤਾਜ਼ਾ ਵਿਸ਼ਵ ਦਰਜਾਬੰਦੀ ਵਿੱਚ ਚੌਥੇ ਸਥਾਨ ’ਤੇ ਹੈ। ਇਸ ਸਾਲ ਸ਼ਾਨਦਾਰ ਲੈਅ ’ਚ ਚੱਲ ਰਹੇ 21 ਸਾਲਾ ਐਰੀਗੇਸੀ ਨੇ ਹਾਲੀਆ ਸ਼ਤਰੰਜ ਓਲੰਪਿਆਡ ’ਚ ਭਾਰਤ ਦੇ ਇਤਿਹਾਸਕ ਪ੍ਰਦਰਸ਼ਨ ’ਚ ਵਿਅਕਤੀਗਤ ਸੋਨ ਤਮਗਾ ਜਿੱਤਣ ਤੋਂ ਇਲਾਵਾ ਟੀਮ ਨੂੰ ਜਿੱਤ ਦਿਵਾਉਣ ’ਚ ਵੀ ਅਹਿਮ ਭੂਮਿਕਾ ਨਿਭਾਈ ਸੀ। ਸ਼ਤਰੰਜ ਦੀ ਵਿਸ਼ਵ ਸੰਚਾਲਨ ਸੰਸਥਾ (ਫੀਡੇ) ਐੱਫਆਈਡੀਈ ਨੇ ਐਕਸ ’ਤੇ ਲਿਖਿਆ, ‘ਅਰਜੁਨ ਐਰੀਗੇਸੀ ਕਲਾਸੀਕਲ ਸ਼ਤਰੰਜ ਰੇਟਿੰਗ ਵਿੱਚ 2800 ਈਐੱਲਓ ਰੇਟਿੰਗ ਦਾ ਅੰਕੜਾ ਪਾਰ ਕਰਨ ਵਾਲਾ 16ਵਾਂ ਖਿਡਾਰੀ ਬਣ ਗਿਆ ਹੈ।’ -ਪੀਟੀਆਈ
Advertisement
Advertisement