For the best experience, open
https://m.punjabitribuneonline.com
on your mobile browser.
Advertisement

ਚੇਨਈ: ਕਾਰ ਹਾਦਸੇ ਵਿਚ 4 ਨੌਜਵਾਨਾਂ ਦੀ ਮੌਤ

12:23 PM Sep 04, 2024 IST
ਚੇਨਈ  ਕਾਰ ਹਾਦਸੇ ਵਿਚ 4 ਨੌਜਵਾਨਾਂ ਦੀ ਮੌਤ
PTI Photo
Advertisement

ਚੇਨਈ, 4 ਸਤੰਬਰ

Advertisement

ਇੱਥੋਂ ਦੇ ਭੀੜ-ਭੜੱਕੇ ਵਾਲੇ ਈਸਟ ਕੋਸਟ ਰੋਡ 'ਤੇ ਬੁੱਧਵਾਰ ਨੂੰ ਇਕ ਤੇਜ਼ ਰਫ਼ਤਾਰ ਕਾਰ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸਾ ਐਨਾ ਭਿਆਨਕ ਸੀ ਕਿ ਉਸ ਵਿਚ ਸਵਾਰ ਚਾਰੇ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕੇ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਬੈਰੀਕੇਡ ਨਾਲ ਟਕਰਾਉਂਦਿਆਂ ਸੰਤੁਲਨ ਗਵਾ ਬੈਠੀ ਅਤੇ ਸੜਕ ’ਤੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਮੁਹੰਮਦ ਆਸ਼ਿਕ 3 ਸਤੰਬਰ ਨੂੰ ਮਲੇਸ਼ੀਆ ਤੋਂ ਚੇਨਈ ਪਰਤਣ ਤੋਂ ਬਾਅਦ ਆਪਣੇ ਤਿੰਨ ਦੋਸਤਾਂ ਨਾਲ ਪੁਡੂਚੇਰੀ-ਚੇਨਈ ਹਾਈਵੇ ’ਤੇ ਸ਼ਹਿਰ ਵੱਲ ਜਾ ਰਿਹਾ ਸੀ। ਬਾਕੀ ਤਿੰਨ ਮ੍ਰਿਤਕਾਂ ਦੀ ਪਛਾਣ ਆਦਿਲ ਮੁਹੰਮਦ, ਅਸਲਫ ਅਹਿਮਦ ਅਤੇ ਸੁਲਤਾਨ ਵਜੋਂ ਹੋਈ ਹੈ। ਪੀਟੀਆਈ

Advertisement

Advertisement
Author Image

Puneet Sharma

View all posts

Advertisement