ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਮੀਕਲ ਦੇ ਗੁਦਾਮ ਨੂੰ ਅੱਗ ਲੱਗੀ; ਲੱਖਾਂ ਦਾ ਨੁਕਸਾਨ

11:14 AM Oct 12, 2024 IST
ਕੈਮੀਕਲ ਗੁਦਾਮ ਵਿੱਚ ਲੱਗੀ ਹੋਈ ਅੱਗ।

ਗਗਨ ਅਰੋੜਾ
ਲੁਧਿਆਣਾ, 11 ਅਕਤੂਬਰ
ਸੁੰਦਰ ਨਗਰ ਦੇ ਸਰਦਾਰ ਨਗਰ ਇਲਾਕੇ ’ਚ ਵੀਰਵਾਰ ਰਾਤ ਨੂੰ ਇਕ ਕੈਮੀਕਲ ਫੈਕਟਰੀ ਦੇ ਗੁਦਾਮ ਵਿੱਚ ਅੱਗ ਲੱਗ ਗਈ ਜੋ ਥੋੜੇ ਹੀ ਸਮੇਂ ਵਿੱਚ ਦੂਰ ਦੂਰ ਤੱਕ ਫੈਲ ਗਈ ਤੇ ਗੁਦਾਮ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਇੰਨੀ ਜ਼ਿਆਦਾ ਫੈਲ ਚੁੱਕੀ ਸੀ ਮਾਮਲਾ ਹੱਥੋਂ ਬਾਹਰ ਹੋ ਗਿਆ।
ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਪਹੁੰਚੀਆਂ ਤੇ ਲਗਪਗ ਤਿੰਨ ਘੰਟਿਆਂ ਦੀ ਮਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਇਸ ਘਟਨਾ ਦੌਰਾਨ ਹੋਏ ਧਮਾਕੇ ਕਾਰਨ ਗੁਆਂਢ ਦੀ ਇਮਾਰਤ ਦੀ ਛੱਤ ਵੀ ਨੁਕਸਾਨੀ ਗਈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਰਦਾਰ ਨਗਰ ਇਲਾਕੇ ’ਚ ਸਾਹਿਲ ਕੈਮੀਕਲ ਦੇ ਨਾਂ ’ਤੇ ਗੋਦਾਮ ਬਣਿਆ ਹੋਇਆ ਹੈ ਜਿੱਥੇ ਕੈਮੀਕਲ ਤੋਂ ਇਲਾਵਾ ਕਈ ਤਰ੍ਹਾਂ ਦੇ ਜਲਣਸ਼ੀਲ ਪਦਾਰਥ ਪਏ ਹੁੰਦੇ ਹਨ। ਵੀਰਵਾਰ ਰਾਤ ਨੂੰ ਅਚਾਨਕ ਗੁਦਾਮ ਵਿੱਚ ਅਚਾਨਕ ਅੱਗ ਲੱਗ ਗਈ। ਕੁਝ ਹੀ ਸਮੇਂ ’ਚ ਅੱਗ ਇੰਨੀ ਫੈਲ ਗਈ ਕਿ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਦੂਰ ਭੱਜ ਕੇ ਖ਼ੁਦ ਨੂੰ ਸੁਰੱਖਿਅਤ ਕੀਤਾ। ਇਸ ਤੋਂ ਬਾਅਦ ਅੰਦਰੋਂ ਕੈਮੀਕਲ ’ਚ ਧਮਾਕਾ ਹੋਇਆ ਅਤੇ ਲੋਕਾਂ ਨੇ ਇਸ ਦੀ ਸੂਚਨਾ ਪੁਲੀਸ ਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਗੁਦਾਮ ਦੇ ਮਾਲਕ ਅਨੁਸਾਰ ਇਸ ਅੱਗ ਵਿੱਚ ਉਸ ਦਾ ਲੱਖਾਂ ਦਾ ਸਾਮਾਨ ਸੜ ਗਿਆ ਹੈ। ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਇਸ ਗੁਦਾਮ ਸਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਸੀ ਤਾਂ ਜੋ ਇਸ ਨੂੰ ਇੱਥੋਂ ਕਿਤੇ ਹੋਰ ਤਬਦੀਲ ਕੀਤਾ ਜਾ ਸਕੇ ਪਰ ਕਿਸੇ ਅਧਿਕਾਰੀ ਨੇ ਇਲਾਕਾ ਵਾਸੀਆਂ ਦੀ ਇਸ ਮੰਗ ’ਤੇ ਸੁਣਵਾਈ ਨਹੀਂ ਕੀਤੀ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਚੱਲ ਰਹੇ ਕੈਮੀਕਲ ਦੇ ਗੁਦਾਮ ਹਟਾਏ ਜਾਣ।

Advertisement

Advertisement