For the best experience, open
https://m.punjabitribuneonline.com
on your mobile browser.
Advertisement

ਚੀਮਾ ਨੇ 66 ਕੇਵੀ ਗਰਿੱਡ ਸਬ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ

09:27 AM Mar 17, 2024 IST
ਚੀਮਾ ਨੇ 66 ਕੇਵੀ ਗਰਿੱਡ ਸਬ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ
ਪਿੰਡ ਖਡਿਆਲ ਵਿੱਚ 66 ਕੇਵੀ ਗਰਿੱਡ ਸਬ ਸਟੇਸਨ ਦਾ ਨੀਂਹ ਪੱਥਰ ਰੱਖਦੇ ਹੋਏ ਵਿੱਤ ਮੰਤਰੀ।
Advertisement

ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 16 ਮਾਰਚ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਿੰਡ ਕੜਿਆਲ ਵਿੱਚ ਕੇ.ਵੀ. ਗਰਿੱਡ ਸਬ-ਸਟੇਸ਼ਨਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹੁਣ ਵੱਡੀ ਗਿਣਤੀ ਪਿੰਡਾਂ ਦੀ ਬਿਜਲੀ ਸਪਲਾਈ ਵਿੱਚ ਵੱਡਾ ਸੁਧਾਰ ਆਵੇਗਾ ਅਤੇ ਇਨ੍ਹਾਂ ਨਵੇਂ 66 ਕੇ.ਵੀ ਗਰਿੱਡ ਸਬ-ਸਟੇਸ਼ਨ ਲਈ 12.5 ਐਮ.ਵੀ.ਏ ਪਾਵਰ ਟਰਾਂਸਫਾਰਮਰ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਗਰਿੱਡ ਸਬ-ਸਟੇਸ਼ਨ ਦੀ ਉਸਾਰੀ ਲਈ 66 ਕੇ.ਵੀ ਲਾਈਨ 220 ਕੇ.ਵੀ ਗਰਿੱਡ ਸਬ-ਸਟੇਸ਼ਨ ਪਾਤੜਾਂ-ਦਿੜ੍ਹਬਾ ਤੋਂ 3.5 ਕਿਲੋਮੀਟਰ ਲਾਈਨ ਉਸਾਰ ਕੇ ਕੀਤੀ ਜਾਵੇਗੀ ਅਤੇ ਇਸ ਪ੍ਰਾਜੈਕਟ ’ਤੇ 3.32 ਕਰੋੜ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਹ ਗਰਿੱਡ ਸਬ-ਸਟੇਸ਼ਨ 31 ਦਸੰਬਰ ਤੱਕ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਇਸ ਗਰਿੱਡ ਦੇ ਬਣਨ ਨਾਲ਼ 66 ਕੇ.ਵੀ ਗਰਿੱਡ ਦਿੜ੍ਹਬਾ ਅਤੇ ਮੁਨਸ਼ੀਵਾਲਾ ਅਧੀਨ ਆਉਂਦੇ ਪਿੰਡ ਕੜਿਆਲ, ਰਤਨਗੜ੍ਹ ਸਿੰਧੜਾ, ਖੇਤਲਾ, ਧਰਮਗੜ੍ਹ ਛੰਨਾ, ਕਾਕੂਵਾਲਾ, ਕੈਂਪਰ, ਗਾਮੜੀ, ਦਿੜ੍ਹਬਾ ਅਤੇ ਰਾਮਪੁਰ ਛੰਨਾ ਨੂੰ ਲਾਭ ਮਿਲ਼ੇਗਾ।
ਇਸੇ ਤਰ੍ਹਾਂ ਪਿੰਡ ਖਡਿਆਲ ਵਿੱਚ ਨਵਾਂ 66 ਕੇ.ਵੀ ਗਰਿੱਡ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਗਰਿੱਡ ਸਬ-ਸਟੇਸ਼ਨ ਦੀ ਉਸਾਰੀ ਲਈ 66 ਕੇ.ਵੀ ਲਾਈਨ 220 ਕੇ.ਵੀ ਗਰਿੱਡ ਸਬ-ਸਟੇਸ਼ਨ ਬੀ.ਬੀ.ਐੱਮ.ਬੀ ਸੰਗਰੂਰ-ਪਾਤੜਾ ਲਾਈਨ ਤੋਂ 4.4 ਕਿਲੋਮੀਟਰ ਨਵੀਂ ਲਾਈਨ ਉਸਾਰ ਕੇ ਕੀਤੀ ਜਾਵੇਗੀ ਅਤੇ ਇਸ ਪ੍ਰਾਜੈਕਟ ’ਤੇ 3.58 ਕਰੋੜ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਹ ਗਰਿੱਡ ਸਬ-ਸਟੇਸ਼ਨ 30 ਜੂਨ ਤੱਕ ਬਣ ਕੇ ਮੁਕੰਮਲ ਹੋਣ ਦੀ ਸੰਭਾਵਨਾ ਹੈ ਅਤੇ ਇਸ ਗਰਿੱਡ ਦੇ ਬਣਨ ਨਾਲ਼ 66 ਕੇ.ਵੀ ਗਰਿੱਡ ਸਬ-ਸਟੇਸ਼ਨ ਸੂਲਰ ਘਰਾਟ, ਕੁਲਾਰਾਂ, ਚੱਠਾ ਨੱਨਹੇੜਾ ਅਤੇ ਸੁਨਾਮ ਨੂੰ ਰਾਹਤ ਮਿਲੇਗੀ।
ਇਸ ਮੌਕੇ ਵਿੱਤ ਮੰਤਰੀ ਦੇ ਓਐੱਸਡੀ ਤਪਿੰਦਰ ਸਿੰਘ ਸੋਹੀ, ਰਾਜੇਸ਼ ਕੁਮਾਰ ਸ਼ਰਮਾ ਐੱਸਡੀਐੱਮ ਦਿੜ੍ਹਬਾ, ਪ੍ਰਿਥਵੀ ਸਿੰਘ ਚਹਿਲ ਡੀਐੱਸਪੀ ਦਿੜ੍ਹਬਾ, ਇੰਜਨੀਅਰ ਰਤਨ ਕੁਮਾਰ ਮਿੱਤਲ ਉਪ ਮੁੱਖ ਇੰਜਨੀਅਰ, ਇੰਜਨੀਅਰ ਮੁਨੀਸ਼ ਗਰਗ ਵਧੀਕ ਨਿਗਰਾਨ ਇੰਜਨੀਅਰ ਦਿੜ੍ਹਬਾ, ਇੰਜਨੀਅਰ ਗੁਰਸ਼ਰਨ ਸਿੰਘ ਵਧੀਕ ਨਿਗਰਾਨ ਇੰਜਨੀਅਰ ਸੁਨਾਮ ਆਦਿ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।

Advertisement

Advertisement
Author Image

sanam grng

View all posts

Advertisement
Advertisement
×