ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੀਮਾ ਨੇ ਮੋਗਾ ਅਦਾਲਤ ’ਚ ਪੇਸ਼ੀ ਭੁਗਤੀ

07:00 AM Jul 15, 2023 IST
ਮੋਗਾ ਅਦਾਲਤ ਵਿਚ ਪੇਸ਼ੀ ਭੁਗਤਣ ਮਗਰੋਂ ਬਾਹਰ ਆਉਂਦੇ ਹੋਏ ਹਰਪਾਲ ਚੀਮਾ।

ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਜੁਲਾਈ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਮਾਣਹਾਨੀ ਕੇਸ ਵਿੱਚ ਅੱਜ ਇਥੇ ਚੀਫ਼ ਜੁਡੀਸ਼ਲ ਮੈਜਿਸਟਰੇਟ ਸ਼ਿਲਪੀ ਗੁਪਤਾ ਦੀ ਅਦਾਲਤ ਵਿੱਚ ਪੇਸ਼ੀ ਭੁਗਤੀ। ਇਹ ਕੇਸ ਸਥਾਨਕ ਸਾਬਕਾ ਕਾਂਗਰਸੀ ਵਿਧਾਇਕ ਤੇ ਮੌਜੂਦਾ ਭਾਜਪਾ ਆਗੂ ਡਾ. ਹਰਜੋਤ ਕਮਲ ਵੱਲੋਂ ਦਾਇਰ ਕੀਤਾ ਗਿਆ ਸੀ। ਵਿੱਤ ਮੰਤਰੀ ਵੱਲੋਂ ਐਡਵੋਕੇਟ ਨਿਰਪਾਲ ਸਿੰਘ ਧਾਲੀਵਾਲ, ਐਡਵੋਕੇਟ ਬਰਿੰਦਰਪਾਲ ਸਿੰਘ ਰੱਤੀਆਂ ਤੇ ਰਵਿੰਦਰਪਾਲ ਸਿੰਘ ਰੱਤੀਆਂ ਪੇਸ਼ ਹੋਏ, ਜਦਕਿ ਦੂਜੇ ਪਾਸੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਆਪਣੇ ਵਕੀਲ ਹਰਦੀਪ ਸਿੰਘ ਲੋਧੀ ਨਾਲ ਹਾਜ਼ਰ ਹੋਏ। ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 4 ਅਗਸਤ ਦੀ ਤੈਅ ਕੀਤੀ ਹੈ। ਪਿੰਡ ਖੋਸਾ ਪਾਂਡੋ ਅਤੇ ਚੋਟੀਆਂ ਕਲਾਂ ਤੇ ਹੋਰ ਕਈ ਪਿੰਡਾਂ ਦੇ ਮੋਹਤਬਰਾਂ ਦੇ ਨਾਮ ਉੱਤੇ ਇੱਕ ਦਨਿ ਵਿੱਚ ਹੋਈਆਂ 57 ਰਜਿਸਟਰੀਆਂ ਸਬੰਧੀ ਬਚਾਅ ਪੱਖ ਦੇ ਵਕੀਲਾਂ ਨੇ ਜਨਿ੍ਹਾਂ ਲੋਕਾਂ ਦੇ ਨਾਮ ਜ਼ਮੀਨ ਦੀਆਂ ਰਜਿਸਟਰੀਆਂ ਹੋਈਆਂ, ਉਨ੍ਹਾਂ ਨਾਲ ਸਬੰਧਾਂ ਬਾਰੇ ਸਾਬਕਾ ਵਿਧਾਇਕ ਤੋਂ ਸਵਾਲ-ਜਵਾਬ ਕੀਤੇ।

Advertisement

Advertisement
Tags :
ਅਦਾਲਤਚੀਮਾਪੇਸ਼ੀਭੁਗਤੀਮੋਗਾ
Advertisement