ਪੰਜਾਬ ਦੀ ਹੱਦ ’ਤੇ ਵਾਹਨਾਂ ਦੀ ਚੈਕਿੰਗ
07:48 AM Dec 22, 2024 IST
ਰਤੀਆ (ਪੱਤਰ ਪ੍ਰੇਰਕ): ਸਦਰ ਥਾਣਾ ਇੰਚਾਰਜ ਓਮ ਪ੍ਰਕਾਸ਼ ਵੱਲੋਂ ਗਠਿਤ ਪੁਲੀਸ ਟੀਮ ਨੇ ਪੰਜਾਬ ਦੀ ਹੱਦ ’ਤੇ ਪਿੰਡ ਰੋਝਾਵਾਲੀ ਵਿੱਚ ਨਾਕਾ ਲਾ ਕੇ ਪੰਜਾਬ ਵਿੱਚੋਂ ਆਉਣ ਵਾਲੇ ਹਰ ਵਾਹਨ ਦੀ ਤਲਾਸ਼ੀ ਲਈ। ਇਸ ਨਾਕਾਬੰਦੀ ਦੌਰਾਨ ਪੁਲੀਸ ਟੀਮ ਨੇ ਅਪਰਾਧਕ ਘਟਨਾਵਾਂ ਨੂੰ ਰੋਕਣ ਲਈ ਸ਼ੱਕੀ ਲੋਕਾਂ ਤੇ ਵੀ ਸਖਤ ਨਜ਼ਰ ਰੱਖੀ ਅਤੇ ਕਈ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਵੀ ਕੀਤੀ। ਸਦਰ ਥਾਣਾ ਇੰਚਾਰਜ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਕਪਤਾਨ ਦੇ ਆਦੇਸ਼ ’ਤੇ ਪੂਰੇ ਇਲਾਕੇ ਵਿਚ ਹੀ ਅਪਰਾਧਕ ਘਟਨਾਵਾਂ ਨੂੰ ਰੋਕਣ ਲਈ ਵਿਸ਼ੇਸ਼ ਨਾਕਾਬੰਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸੀਮਾ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ ਅਤੇ ਆਉਣ ਵਾਲੇ ਹਰ ਵਾਹਨ ਤੇ ਸਖਤ ਨਜ਼ਰ ਰੱਖੀ ਅਤੇ ਸ਼ੱਕੀ ਗੱਡੀਆਂ ਦੀ ਤਲਾਸ਼ੀ ਲੈਂਦੇ ਹੋਏ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਵੀ ਕੀਤੀ।
Advertisement
Advertisement