ਬਾਲ ਮਜ਼ਦੂਰੀ ਰੋਕਣ ਲਈ ਦੁਕਾਨਾਂ ਦੀ ਚੈਕਿੰਗ
08:50 PM Jun 23, 2023 IST
ਪੱਤਰ ਪ੍ਰੇਰਕ
Advertisement
ਮਾਨਸਾ, 8 ਜੂਨ
ਮਾਨਸਾ ਦੇ ਲੇਬਰ ਇੰਸਪੈਕਟਰ ਨਰਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਮਾਨਸਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਦੁਕਾਨਾਂ, ਢਾਬਿਆਂ ਤੇ ਫੈਕਟਰੀਆਂ ਵਿੱਚ ਚੈਕਿੰਗ ਕੀਤੀ ਗਈ। ਬਾਲ ਸੁਰੱਖਿਆ ਅਫ਼ਸਰ ਡਾ. ਅਜੈ ਤਾਇਲ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਦੌਰਾਨ ਦੁਕਾਨਦਾਰਾਂ, ਢਾਬਿਆਂ ਆਦਿ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ‘ਤੇ ਲਾਉਣਾ ਬੱਚਿਆਂ ਦੇ ਅਧਿਕਾਰਾ ਦੀ ਉਲੰਘਣਾ ਹੈ। ਇਸ ਲਈ ਕਿਸੇ ਵੀ ਨਾਬਾਲਗ ਬੱਚੇ ਤੋਂ ਲੇਬਰ ਦਾ ਕੰਮ ਨਾ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬੱਚਾ ਕੰਮ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਮਾਲਕ, ਦੁਕਾਨਦਾਰ ਨੂੰ ਸਜ਼ਾ ਅਤੇ ਜੁਰਮਾਨਾ ਕੀਤਾ ਜਾਵੇਗਾ। ਇਸ ਮੌਕੇ ਚਾਈਲਡ ਪ੍ਰੋਟੈਕਸ਼ਨ ਤੋਂ ਹਰਦੀਪ ਕੁਮਾਰ ਤੋਂ ਇਲਾਵਾ ਲੇਬਰ ਵਿਭਾਗ ਦੇ ਕਰਮਚਾਰੀ ਮੌਜੂਦ ਸਨ।
Advertisement
Advertisement